Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺgal. 1. ਖੁਸ਼ੀ ਦੇ ਗੀਤ। 2. ਖੁਸ਼ੀ। 3. ਅਨੰਦ। 1. songs of joy/praise/pleasure/bliss. 2. rejoicing, happiness. 3. bliss. ਉਦਾਹਰਨਾ: 1. ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥ Raga Sireeraag 5, Chhant 2, 5:4 (P: 80). ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥ Raga Aaasaa 5, 9, 3:2 (P: 373). 2. ਅਨਦ ਮੰਗਲ ਕਲਿ ਆਣ ਨਿਧਾਨਾ ॥ Raga Maajh 5, 32, 4:1 (P: 104). ਅਨਦ ਰੂਪ ਮੰਗਲ ਸਦ ਜਾ ਕੈ ॥ (ਖੁਸ਼ੀਆ). Raga Gaurhee 5, Sukhmanee 16, 2:5 (P: 284). ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥ (ਖੁਸ਼ੀ ਦਾ ਵਾਜਾ). Raga Bilaaval 5, Chhant 1, 1:1 (P: 845). 3. ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥ Raga Nat-Naraain 5, 1, 4:1 (P: 978).
|
SGGS Gurmukhi-English Dictionary |
[1. Sk. n. 2. Sk. n.] 1. Tuesday. 2. Joy, delight, bliss
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਮੰਗਲਵਾਰ, Tuesday; the planet Mars; happiness, auspiciousness, joy, well-being, prosperity.
|
Mahan Kosh Encyclopedia |
ਸੰ. ਨਾਮ/n. ਆਨੰਦ. ਖ਼ੁਸ਼ੀ. ਦੇਖੋ- ਮੰਗ 4. “ਮੰਗਲ ਸੂਖ ਕਲਿਆਣ ਤਿਥਾਈਂ.” (ਪ੍ਰਭਾ ਅ: ਮਃ ੫) 2. ਉਤਸਵ. “ਮੰਗਲਸਾਜੁ ਭਇਆ ਪ੍ਰਭੁ ਅਪਨਾ ਗਾਇਆ.” (ਬਿਲਾ ਛੰਤ ਮਃ ੫) 3. ਸੌਭਾਗ੍ਯਤਾ. ਖ਼ੁਸ਼ਨਸੀਬੀ। 4. ਗ੍ਰੰਥ ਦੇ ਮੁੱਢ ਕਰਤਾਰ ਅਤੇ ਇਸ਼੍ਟਦੇਵਤਾ ਦਾ ਨਿਰਵਿਘਨ ਸਮਾਪਤੀ ਲਈ ਕੀਤਾ ਆਰਾਧਨ. ਦੇਖੋ- ਮੰਗਲਾਚਰਣ। 5. ਪ੍ਰਿਥਿਵੀ ਦਾ ਪੁਤ੍ਰ ਮੰਗਲ ਗ੍ਰਹ, ਜਿਸ ਦੇ ਨਾਮ ਤੋਂ ਮੰਗਲਵਾਰ ਹੈ. Mars. ਕਵੀਆਂ ਨੇ ਇਸ ਦਾ ਲਾਲ ਰੰਗ ਵਰਣਨ ਕੀਤਾ ਹੈ, ਇਸੇ ਲਈ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ਼੍ਟਾਂਤ ਦਿੱਤਾ ਹੈ. ਇਸ ਦੇ ਨਾਮ ਭੌਮ, ਮਹੀਸੁਤ, ਲੋਹਿਤਾਂਗ, ਵਕ, ਕੁਜ, ਅੰਗਾਰਕ ਆਦਿ ਅਨੇਕ ਹਨ. “ਟੀਕਾ ਸੁ ਚੰਡ ਕੇ ਭਾਲ ਮੇ ਦੀਨੋ ××× ਮਾਨਹੁ ਚੰਦ ਕੇ ਮੰਡਲ ਮੇ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ.” (ਚੰਡੀ ੧) ਦੁਰਗਾ ਦਾ ਮੁਖ ਚੰਦ੍ਰਮਾ ਅਤੇ ਲਾਲ ਟਿੱਕਾ ਮੰਗਲ ਹੈ. ਬ੍ਰਹ੍ਮਵੈਵਰਤਪੁਰਾਣ ਵਿੱਚ ਲਿਖਿਆ ਹੈ ਕਿ ਵਿਸ਼ਨੁ ਦੇ ਵੀਰਯ ਤੋਂ ਮੰਗਲ ਪ੍ਰਿਥਿਵੀ ਦਾ ਪੁਤ੍ਰ ਹੈ. ਪਦਮਪੁਰਾਣ ਵਿਸ਼ਨੁ ਦੇ ਪਸੀਨੇ ਤੋਂ ਉਤਪੱਤੀ ਦੱਸਦਾ ਹੈ. ਮਤਸ੍ਯਪੁਰਾਣ ਦੇ ਲੇਖ ਅਨੁਸਾਰ ਵੀਰਭਦ੍ਰ ਹੀ ਮੰਗਲ ਨਾਮ ਤੋਂ ਪ੍ਰਸਿੱਧ ਹੋਇਆ. ਵਾਮਨਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਜੀ ਦੇ ਮੂੰਹ ਵਿੱਚੋਂ ਡਿਗੇ ਥੁੱਕ ਦੇ ਕਣਕੇ ਤੋਂ ਮੰਗਲ ਜੰਮਿਆ। 6. ਮੰਗਲਵਾਰ.{1738} “ਮੰਗਲ ਮਾਇਆਮੋਹੁ ਉਪਾਇਆ.” (ਬਿਲਾ ਮਃ ੩ ਵਾਰ ੭) 7. ਖ਼ੁਸ਼ੀ ਦਾ ਗੀਤ. “ਮੰਗਲ ਗਾਵਹੁ ਨਾਰੇ.” (ਸੂਹੀ ਛੰਤ ਮਃ ੧) 8. ਗੋਰਖਨਾਥ ਦਾ ਚੇਲਾ ਇੱਕ ਸਿੱਧ, ਜੋ ਗੁਰੂ ਨਾਨਕਦੇਵ ਵਿੱਚ ਸ਼੍ਰੱਧਾ ਰਖਦਾ ਸੀ- “ਮੰਗਲ ਬੋਲਤ, ਹੇ ਗੁਰੁ ਗੋਰਖ! ਪੂਰਨ ਸੋ ਜੁਗਿਯਾ ਸਬ ਲਾਯਕ.” (ਨਾਪ੍ਰ) 9. ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ. “ਢਿੱਲੀ ਮੰਗਲ ਗੁਰੁ ਢਿਗ ਆਏ। ਬੰਦਨ ਕਰ ਸੁਭ ਦਰਸਨ ਪਾਏ.” (ਗੁਪ੍ਰਸੂ) 10. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦਾ ਇੱਕ ਕਵਿ, ਜੋ ਹਿੰਦੀ, ਪੰਜਾਬੀ ਅਤੇ ਪਹਾੜੀ ਭਾਸ਼ਾ ਦੀ ਉੱਤਮ ਕਵਿਤਾ ਕਰਦਾ ਸੀ. ਇਸ ਨੇ ਮਹਾਭਾਰਤ ਦੇ ਸ਼ਲ੍ਯ ਪਰਵ ਦਾ ਮਨੋਹਰ ਅਨੁਵਾਦ (ਉਲਥਾ) ਕੀਤਾ ਹੈ, ਯਥਾ- ਗੁਰੂ ਗੋਬਿੰਦ ਮਨ ਹਰਖ ਹ੍ਵੈ ਮੰਗਲ ਲਿਯੋ ਬੁਲਾਇ, ਸ਼ਲ੍ਯ ਪਰਬ ਆਗ੍ਯਾ ਕਰੀ ਲੀਜੈ ਤੁਰਤ ਬਨਾਇ. ਸੰਬਤ ਸਤ੍ਰਹਸੈ ਬਰਖ ਤ੍ਰੇਪਨ{1739} ਬੀਤਨਹਾਰ, ਮਾਧਵ ਰਿਤੁ ਤਿਥਿ ਤ੍ਰੌਦਸੀ ਤਾਂ ਦਿਨ ਮੰਗਲਵਾਰ. ਸ਼ਲ੍ਯ ਪਰਬ ਭਾਸ਼ਾ ਭਯੋ ਗੁਰੂ ਗੋਬਿੰਦ ਕੇ ਰਾਜ, ਅਰਬ ਖਰਬ ਬਹੁ ਦਰਬ ਦੈ ਕਰਿ ਕਵਿਜਨ ਕੋ ਕਾਜ. ਜੌਲੌ ਧਰਨਿ ਅਕਾਸ ਗਿਰਿ ਚੰਦ ਸੂਰ ਸੁਰ ਇੰਦ, ਤੌਲੌ ਚਿਰਜੀਵੈ ਜਗਤ ਸਾਹਿਬ ਗੁਰੁ ਗੋਬਿੰਦ. ਕਬਿੱਤ ਆਨੰਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ ਸੁਣ ਸੁਣ ਸੁਧ ਭੁਲਦੀਏ ਨਰਨਾਹ ਦੀ, ਭੌ ਭਿਆ ਭਭੀਖਣੇ ਨੂੰ ਲੰਕਾਗੜ ਵੱਸਣੇ ਦਾ ਫੇਰ ਅਸਵਾਰੀ ਆਂਵਦੀਏ ਮਹਾਬਾਹ{1740} ਦੀ, ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿੱਚ ਫਤੇ ਦੀ ਨਿਸ਼ਾਨੀ ਜੈਂਦੇ ਦ੍ਵਾਰ ਦਰਗਾਹ ਦੀ, ਸਵਣੇ ਨਾ ਦੇਂਦੀ ਸੁਖ ਦੁੱਜਨਾਂ ਨੂੰ ਰਾਤ ਦਿਨ ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ.{1741} 11. ਡਿੰਗ. ਅਗਨਿ. ਅੱਗ. Footnotes: {1738} ਨੇਪਾਲ ਵਿੱਚ ਮੰਗਲਵਾਰ ਅਸ਼ੁਭ ਦਿਨ ਹੈ. {1739} ਸੰਮਤ 1753. {1740} ਬਹੁਤ ਬਾਹਾਂ ਵਾਲਾ ਰਾਵਣ. {1741} ਮੰਗਲ ਦਾ ਇਹ ਕਬਿੱਤ ਅਮ੍ਰਿਤਸੰਸਕਾਰ ਤੋਂ ਪਿਛਲੀ ਰਚਨਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|