Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺḋ. 1. ਘਟ, ਥੋੜੇ। 2. ਭੈੜਾ, ਚੰਦਰਾ। 1. less. 2. wicked. ਉਦਾਹਰਨਾ: 1. ਪਤਿਤ ਪਾਵਨੁ ਨਾਮੁ ਨਰ ਹਰਿ ਮੰਦ ਭਾਗੀਆਂ ਨਹੀਂ ਭਾਇਓ ॥ (ਭਾਵ ਭੈੜੇ). Raga Maalee Ga-orhaa 4, 3, 3:1 (P: 985). 2. ਚਰਨ ਕਮਲ ਰਿਦੈ ਧਾਰਿ ਉਤਰਿਆ ਦੁਖੁ ਮੰਦ ॥ Raga Kaanrhaa 5, 32, 1:1:2 (P: 1304).
|
English Translation |
(1) adj. slow. (2) pref. indicating poswsession as in ਅਕਲਮੰਦ ਦੌਲਤਮੰਦ.
|
Mahan Kosh Encyclopedia |
ਸੰ. मन्द्. ਧਾ. ਉਸਤਤਿ ਕਰਨਾ, ਆਨੰਦ ਕਰਨਾ, ਹੰਕਾਰ ਕਰਨਾ, ਥਕਣਾ, ਸੁਸ੍ਤ ਹੋਣਾ, ਚਮਕਣਾ, ਸੌਣਾ, ਚਾਹੁਣਾ। 2. ਵਿ. ਮੂਰਖ. ਬੇਸਮਝ। 3. ਕੋਮਲ. ਨਰਮ। 4. ਰੋਗੀ। 5. ਬਦਨਸੀਬ. ਅਭਾਗਾ। 6. ਥੋੜਾ. ਕਮ. ਘੱਟ। 7. ਨੀਚ. ਕਮੀਨਾ। 8. ਕ੍ਰਿ. ਵਿ. ਧੀਰੇ ਧੀਰੇ. ਹੌਲੀ ਹੌਲੀ. “ਨਗਰ ਗਰੀ ਗੁਰੁ ਮੰਦ ਪਯਾਨਤ.” (ਗੁਪ੍ਰਸੂ) 9. ਨਾਮ/n. ਸ਼ਨਿਗ੍ਰਹ. ਛਨਿੱਛਰ। 10. ਪ੍ਰਬਲ. ਜ਼ੋਰਾਵਰ। 11. ਯਮ। 12. ਫ਼ਾ. [منّد] ਵਿ. ਵਾਲਾ. ਵਾਨ. ਇਸ ਦਾ ਪ੍ਰਯੋਗ ਦੂਜੇ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ- ਅਕਲਮੰਦ, ਦੌਲਤਮੰਦ ਆਦਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|