Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺné. 1. ਮੰਨਨ ਕਰਨ ਵਾਲਾ। 2. ਮਨਨ ਕਰੇ, ਪਰਵਾਨ ਕਰੇ, ਵਿਸ਼ਵਾਸ ਲਿਆਵੇ। 3. ਪਤੀਜੇ, ਖੁਸ਼ ਹੋਵੇ। 1. one who obeys/accepts. 2. obey, accept. 3. pleased. ਉਦਾਹਰਨਾ: 1. ਮੰਨੇ ਕੀ ਗਤਿ ਕਹੀ ਨ ਜਾਇ ॥ Japujee, Guru Nanak Dev, 12:1 (P: 3). 2. ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥ Raga Sireeraag 4, 69, 2:2 (P: 41). ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥ (ਮਾਨਤਾ ਦੇਣ, ਪ੍ਰਵਾਨ ਕਰੇ). Raga Aaasaa 5, 108, 3:1 (P: 398). ਸਭੁ ਕੋ ਤਿਸੁ ਮੰਨੇ ਹਾਂ ॥ (ਭਾਵ ਆਦਰ ਕਰਦਾ ਹੈ). Raga Aaasaa 5, 160, 2:4 (P: 410). ਜਿ ਸਤਿਗੁਰ ਨੋ ਮਿਲਿ ਮੰਨੇ ਸੁਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ (ਸ਼ਰਧਾ ਲਿਆਵੇ). Raga Bilaaval 4, Vaar 10:4 (P: 853). 3. ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥ Raga Gaurhee 4, Vaar 25:1 (P: 314). ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥ (ਖੁਸ਼ ਹੋਵੇ, ਪਤੀਜੇ). Raga Aaasaa 4, Chhant 16, 3:3 (P: 449).
|
Mahan Kosh Encyclopedia |
ਦੇਖੋ- ਮੰਨਣਾ। 2. ਅ਼. [منع] ਮਨਅ਼. “ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੇ.” (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|