Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachnaa. 1. ਸ੍ਰਿਸ਼ਟੀ, ਕਿਰਤ। 2. ਖਚਿਤ ਹੋਣਾ, ਲੀਨ ਹੋਣਾ, ਰੁਚਿਤ ਹੋਣਾ। 3. ਸਾਜ ਸਮਾਨ। 1. creation, world. 2. attached, absorbed. 3. ostentation. ਉਦਾਹਰਨਾ: 1. ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ Japujee, Guru Nanak Dev, 27:18 (P: 6). ਉਦਾਹਰਨ: ਬਾਬਾ ਮਾਇਆ ਰਚਨਾ ਧੋਹੁ ॥ (ਕਿਰਤ). Raga Sireeraag 1, 3, 1:1 (P: 15). ਅਨਿਤੵ ਰਚਨਾ ਨਿਰਮੋਹਤੇ ॥ (ਸੰਸਾਰ). Salok Sehaskaritee, Guru Arjan Dev, 23:5 (P: 1356). 2. ਜੋ ਤਜਿ ਛੋਡਨ ਤਿਸੵ ਸਿਉ ਮਨੁ ਰਚਨਾ ॥ Raga Gaurhee 5, 98, 1:2 (P: 185). 3. ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ Raga Sorath 5, Asatpadee 3, 7:1 (P: 642).
|
English Translation |
n.m. creation, workman ship, literary production, structure, construction.
|
Mahan Kosh Encyclopedia |
ਸੰ. ਨਾਮ/n. ਬਣਾਉਣ ਦੀ ਕ੍ਰਿਯਾ। 2. ਕਰਤਾਰ ਦੀ ਰਚੀਹੋਈ ਸ੍ਰਿਸ਼੍ਟਿ. “ਵਾਹਗੁਰੂ ਤੇਰੀ ਸਭ ਰਚਨਾ.” (ਸਵੈਯੇ ਮਃ ੪ ਕੇ) 3. ਕਵਿ ਦਾ ਰਚਿਆ ਕਾਵ੍ਯ. Composition। 4. ਰੌਨਕ. “ਕੁਛ ਰਚਨਾ ਤੁਮਰੇ ਢਿਗ ਹੈਨ.” (ਗੁਪ੍ਰਸੂ) 5. ਅਭੇਦ ਹੋਣਾ. ਲੀਨ ਹੋਣਾ. “ਮਨ ਸਚੈ ਰਚਨੀ.” (ਮਃ ੩ ਵਾਰ ਸੂਹੀ) “ਗੁਰਸਬਦੀ ਰਚਾ.” (ਮਃ ੩ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|