Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rach⒤. 1. ਲੀਣ ਹੋਇਆ, ਖੁਭਾ ਹੋਇਆ। 2. ਸਿਰਜ ਕੇ, ਸਾਜ ਕੇ, ਬਣਾ ਕੇ। 3. ਲਗਾ, ਜੁੜਿਆ। 1. absorbed, engrossed. 2. created, made; embellishing. 3. absorbed, immersed. ਉਦਾਹਰਨਾ: 1. ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥ Raga Sireeraag 5, 84, 3:2 (P: 47). ਜਾ ਸਿਉ ਰਚਿ ਰਹੇ ਹਾਂ ॥ Raga Aaasaa 5, 163, 1:1 (P: 411). 2. ਜਨਿ ਰਚਿ ਰਚਿਆ ਤਿਸਹਿ ਨ ਜਾਣੈ ਮਨਿ ਭੀਤਰਿ ਧਰਿ ਗਿਆਨੁ ॥ Raga Sireeraag 1, Pahray 1, 2:5 (P: 75). ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ (ਸਿਰਜ ਸਿਰਜ ਭਾਵ ਸਵਾਰ ਸਵਾਰ ਕੇ). Raga Gaurhee, Kabir, 35, 1:1 (P: 330). 3. ਰਚਿ ਰਹੈ ਨ ਬਾਹਰਿ ਜਾਇ ॥ Raga Gaurhee 1, Asatpadee 6, 5:1 (P: 223).
|
SGGS Gurmukhi-English Dictionary |
[1. P. v. 2. P. v.] 1. (from Racanâ) create, make, fashion. 2. (from Racanâ) be mingled, be absorbed
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਰਚਕੇ. ਬਣਾਕੇ. “ਰਚਿ ਰਚਨਾ ਅਪਨੀ ਕਲ ਧਾਰੀ.” (ਸੁਖਮਨੀ) 2. ਬਣਾਕੇ. ਸਵਾਰਕੇ. “ਜਿਹਿ ਸਿਰਿ ਰਚਿ ਰਚਿ ਬਾਂਧਤ ਪਾਗ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|