Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rav⒤. 1. ਸੂਰਜ। 2. ਰੁਝੇ ਹੋਏ, ਮਸਤ ਹੋਏ। 3. ਰਮਿਆ ਹੋਇਆ, ਵਿਆਪਕ, ਸਮਾਇਆ ਹੋਇਆ, ਮਿਲਿਆ ਹੋਇਆ, ਵਸਿਆ ਹੋਇਆ। 4. ਸਿਮਰਦਾ ਰਿਹਾ, ਜਪਦਾ ਰਿਹਾ, ਮਗਨ ਰਿਹਾ। 5. ਭਾਵ ਸਤੋ ਸੁਭਾਵ, ਗਿਆਨ ਰੂਪੀ ਸੂਰਜ। 1. sun. 2. engaged. 3. pervading. 4. uttering, meditating. 5. viz., sun of knowledge. ਉਦਾਹਰਨਾ: 1. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). 2. ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲ ॥ Raga Sireeraag 1, 18, 4:1 (P: 21). 3. ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥ Raga Sireeraag 1, 25, 1:1 (P: 23). ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥ (ਸਿੰਜਰਿਆ ਹੋਇਆ). Raga Sireeraag 3, 34, 2:2 (P: 26). ਉਦਾਹਰਨ: ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥ Raga Sireeraag 5, 84, 3:1 (P: 47). ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥ (ਵਸ ਰਿਹਾ). Raga Maajh 3, Asatpadee 33, 6:3 (P: 129). 4. ਮਨ ਨਿਰਮਲ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥ Raga Sireeraag 3, 34, 2:4 (P: 26). ਉਦਾਹਰਨ: ਇਸੁ ਮਨ ਕਉ ਰਵਿ ਰਹੇ ਕਬੀਰਾ ॥ Raga Gaurhee, Kabir, 36, 9:2 (P: 330). ਮਨੁ ਤਨੁ ਹਰਿਆ ਰਵਿ ਗੁਣ ਗੋਵਿੰਦ ॥ (ਸਿਮਰ ਕੇ). Raga Basant 3, 5, 3:2 (P: 1173). 5. ਰਵਿ ਊਪਰਿ ਮਹਿ ਰਾਖਿਆ ਚੰਦੁ ॥ Raga Bhairo, Kabir, 10, 2:2 (P: 1159).
|
SGGS Gurmukhi-English Dictionary |
[Var.] From Rami
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਸੂਰਜ. “ਰਵਿ ਸਸਿ ਪਵਣੁ ਪਾਵਕੁ ਨੀਰਾਰੇ.” (ਗਉ ਅ: ਮਃ ੫) 2. ਅਗਨਿ। 3. ਅੱਕ ਦਾ ਪੌਧਾ। 4. ਬਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਸੂਰਜ ਬਾਰਾਂ ਮੰਨੇ ਹਨ। 5. ਯੋਗ ਮਤ ਅਨੁਸਾਰ ਸੱਜਾ ਸੁਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|