Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raviḋaas⒰. ਰਵਿਦਾਸ। Ravidas, one of the saints who was cobbler and whose composition is contained in Sri Guru Granth Sahib. ਉਦਾਹਰਨ: ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥ Raga Aaasaa Ravidas, 2, 4:1 (P: 486).
|
Mahan Kosh Encyclopedia |
(ਰਵਿਦਾਸ) ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। 2. ਕਾਸ਼ੀ ਦਾ ਵਸਨੀਕ ਚਮਾਰ, ਜੋ ਦਿਆਰੀ ਦੇ ਪੇਟੋਂ ਸੰਤੋਖੇ ਦਾ ਪੁਤ੍ਰ ਸੀ. ਇਸ ਦਾ ਜਨਮ ੧ ਹਾੜ ਸੰਮਤ ੧੪੫੬ ਦਾ ਦੱਸਿਆ ਜਾਂਦਾ ਹੈ. ਰਵਿਦਾਸ, ਵੈਸ਼ਨਵ ਮਤ ਦੇ ਆਚਾਰਯ ਸ੍ਵਾਮੀ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ. “ਕਹਿ ਰਵਿਦਾਸ ਖਲਾਸ ਚਮਾਰਾ.” (ਗਉ) “ਰਵਿਦਾਸੁ ਜਪੈ ਰਾਮਨਾਮਾ.” (ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|