Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ras⒤. 1. ਖੁਸ਼ ਹੋ ਕੇ। 2. ਰਸ ਨਾਲ, ਪ੍ਰੇਮ ਨਾਲ। 3. ਰਸ ਵਿਚ, ਅਨੰਦ ਵਿਚ, ਸੁਆਦ ਵਿਚ। 4. ਸੁਆਦ ਲਾ ਲਾ ਕੇ, ਸੁਆਦ ਨਾਲ। 5. ਰਸ ਤੋਂ, ਅਰਕ ਤੋਂ। 6. ਸੁਆਦ ਭਾਵ ਮੋਹ। 7. ਰਸ ਭਰੀ। 8. ਰਸ ਕੇ, ਅਨੰਦਿਤ ਹੋ, ਸਰਸ਼ਾਰ ਹੋ। 9. ਭਾਵ ਜਲ। 1. joyfully, delighted. 2. enjoying. 3. deliciously, with pleasure. 4. relish, love. 5. juice. 6. love, attachment. 7. beauteous. 8. joyfully. 9. elixir, water. ਉਦਾਹਰਨਾ: 1. ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥ Raga Sireeraag 1, 22, 4:1 (P: 22). ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥ Raga Aaasaa 1, Chhant 1, 1:2 (P: 435). 2. ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥ Raga Sireeraag 3, 58, 2:3 (P: 36). ਉਦਾਹਰਨ: ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥ Raga Sireeraag 1, Asatpadee 5, 1:2 (P: 56). ਉਦਾਹਰਨ: ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ Raga Maajh 1, Vaar 20ਸ, 1, 1:2 (P: 147). 3. ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥ Raga Sireeraag 1, Asatpadee 12, 3:1 (P: 60). ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥ Raga Gond 5, 2, 2:1 (P: 862). 4. ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥ Raga Maajh 3, Asatpadee 13, 6:32 (P: 117). ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮਾ ॥ Raga Tukhaaree 4, Chhant 1, 2:1 (P: 1113). 5. ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥ Raga Aaasaa 1, 38, 1:2 (P: 360). 6. ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥ Raga Dhanaasaree 9, 2, 1:1 (P: 685). 7. ਸੇਜ ਸੁਹਾਵੀ ਰਸਿ ਬਨੀ ॥ (ਭਾਵ ਸੋਹਣੀ). Raga Basant 5, 14, 3:1 (P: 1184). 8. ਦਰਸਨ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ ॥ Raga Saarang 1, 2, 1:2 (P: 1197). 9. ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲ ਹੋਇ ॥ Raga Sorath 1, Asatpadee 4, 5:2 (P: 637).
|
SGGS Gurmukhi-English Dictionary |
[Sk. v.] Be drenched, be filled with love
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਰਸ (ਪ੍ਰੇਮ) ਕਰਕੇ. ਅਨੁਰਾਗ ਸੇ. “ਰਸਿ ਗਾਏ ਗੁਨ ਪਰਮਾਨੰਦੁ.” (ਗਉ ਮਃ ੫) 2. ਰਸ ਵਿੱਚ. “ਨਾਮ ਰਸਿ ਜਨ ਮਾਤੇ.” (ਮਲਾ ਛੰਤ ਮਃ ੫) ਰਸ (ਜਲ) ਮੇਂ. ਜਲ ਵਿੱਚ. “ਗਿਆਨਿ ਮਹਾ ਰਸਿ ਨਾਈਐ ਭਾਈ, ਮਨੁ ਤਨੁ ਨਿਰਮਲੁ ਹੋਇ.” (ਸੋਰ ਅ: ਮਃ ੧) 3. ਰਸ (ਸੁਆਦ) ਵਿੱਚ. “ਏ ਰਸਨਾ, ਤੂ ਅਨ ਰਸਿ ਰਾਚਿ ਰਹੀ.” (ਅਨੰਦੁ) 4. ਖ਼ੁਸ਼ ਹੋਕੇ. ਪ੍ਰਸੰਨਤਾ ਨਾਲ. “ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ.” (ਮਾਰੂ ਮਃ ੧) 5. ਸੰ. ਰਹਸ੍ਯ. ਨਾਮ/n. ਗੁਪਤਸਿੱਧਾਂਤ. “ਜਿਨਾ ਸਤਿਗੁਰੁ ਰਸਿ ਮਿਲੈ, ਸੇ ਪੂਰੇ ਪੁਰਖ ਸੁਜਾਣੁ.” (ਸ੍ਰੀ ਮਃ ੧) 6. ਰਸ਼੍ਮਿ. ਕਿਰਣ. “ਜਲ ਰਸਿ ਕਮਲ ਬਿਗਾਸੀ.” (ਸਾਰ ਮਃ ੧) ਪਾਣੀ ਅਤੇ ਕਿਰਣਾਂ ਤੋਂ ਕਮਲ ਖਿੜਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|