Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhaṫ. 1. ਮੁਕਤ, ਬਚਿਆ ਹੋਇਆ। 2. ਰਹਿੰਦੇ ਹਨ। 3. ਰਹਿਣੀ। 4. ਰਹਿਣ ਨਾਲ। 5. ਵਖਰਾ, ਬਿਨਾਂ। 6. ਰਹਿੰਦਾ ਹੈ। 7. ਨਿਵਾਸ, ਰਹਿਣੀ। 8. ਰਹਿੰਦੀ, ਟਿਕਦੀ। 9. ਦੂਰ ਹੋ ਗਏ, ਮੁਕ ਗਏ। 10. ਰਹਿਤ ਰਖਣ ਵਾਲੇ। 1. above. 2. lives. 3. way of life/living. 4. living. 5. blotted out, away, devoid. 6. preserves, remains. 7. abides. 8. lasts. 9. dispelled. 10. practice. ਉਦਾਹਰਨਾ: 1. ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥ Raga Sireeraag 5, 96, 1:2 (P: 51). ਰਾਮ ਸੇਵਕ ਭੈ ਰਹਤ ਕੀਨਾ ॥ Raga Gaurhee 5, 144, 2:2 (P: 211). 2. ਭਗਉਤੀ ਰਹਤ ਜੁਗਤਾ ॥ Raga Sireeraag 5, 27, 2:1 (P: 71). 3. ਰਹਤ ਰਹਤ ਰਹਿ ਜਾਹਿ ਬਿਕਾਰਾ ॥ Raga Gaurhee 5, Baavan Akhree, 44:5 (P: 259). ਰਹਤ ਅਵਰ ਕਛੁ ਅਵਰ ਕਮਾਵਤ ॥ Raga Gaurhee 5, Sukhmanee 5, 7:1 (P: 269). ਸਭੁ ਕਛੁ ਜਾਨੈ ਆਤਮ ਕੀ ਰਹਤ ॥ Raga Gaurhee 5, Sukhmanee 5, 8:6 (P: 269). ਸੰਤ ਰਹਤ ਸੁਨਹੁ ਮੇਰੇ ਭਾਈ ॥ (ਰਹਿਣੀ, ਮਰਯਾਦਾ). Raga Aaasaa 5, 88, 1:1 (P: 392). 4. ਰਹਤ ਰਹਤ ਰਹਿ ਜਾਹਿ ਬਿਕਾਰਾ ॥ Raga Gaurhee 5, Baavan Akhree, 44:5 (P: 259). 5. ਉਪਾਵ ਸਿਆਨਪ ਸਗਲ ਤੇ ਰਹਤ ॥ Raga Gaurhee 5, Sukhmanee 5, 8:5 (P: 269). ਸੰਤ ਕਾ ਦੋਖੀ ਧਰਮ ਤੇ ਰਹਤ ॥ (ਕੋਰਾ, ਖਾਲੀ, ਵਿਹੂਣਾ). Raga Gaurhee 5, Sukhmanee 13, 6:7 (P: 280). 6. ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ Raga Gaurhee 5, Sukhmanee 6, 3:3 (P: 270). ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥ Raga Devgandhaaree 5, 31, 1:1 (P: 534). 7. ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥ Raga Goojree 3, 5, 3:2 (P: 490). 8. ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ Raga Sorath 9, 8, 1:1 (P: 633). 9. ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥ Raga Saarang 5, 53, 1:2 (P: 1215). 10. ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥ Raga Saarang 5, 133, 2:3 (P: 1230).
|
SGGS Gurmukhi-English Dictionary |
stays, remains, persists, continues.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਹਿਂਦਾ ਹੈ. 2. ਦੇਖੋ- ਰਾਹਤ। 3. ਵਿ. ਰਹਿਣੀ ਵਾਲਾ. ਆਮਿਲ. “ਕਹਤ ਮੁਕਤ ਸੁਨਤ ਮੁਕਤ, ਰਹਤ ਜਨਮ ਰਹਤੇ.” (ਸਾਰ ਪੜਤਾਲ ਮਃ ੫) 4. ਨਾਮ/n. ਧਾਰਨਾ. ਰਹਣੀ. ਅ਼ਮਲ. “ਰਹਤ ਰਹਤ ਰਹਿਜਾਹਿ ਬਿਕਾਰਾ.” (ਬਾਵਨ) “ਰਹਤ ਅਵਰ, ਕਛੁ ਅਵਰ ਕਮਾਵਤ.” (ਸੁਖਮਨੀ) “ਰਹਤਵਾਨ ਜਗ ਸਿੰਘ ਜੁ ਕੇਈ। ਗੁਰਕੇ ਲੋਕ ਵਸਹਿਂਗੇ ਤੇਈ। ਰਹਤ ਬਿਨਾ ਨਹਿਂ ਸਿੱਖ ਕਹਾਵੈ। ਰਹਤ ਬਿਨਾ ਦਰ ਚੋਟਾਂ ਖਾਵੈ। ਰਹਤ ਬਿਨਾ ਸੁਖ ਕਬਹੁ ਨ ਲਹੈ। ਤਾਂਤੇ ਰਹਤ ਸੁ ਦ੍ਰਿੜ੍ਹ ਕਰ ਗਹੈ.” (ਪ੍ਰਸ਼ਨੋਤੱਰ ਭਾਈ ਨੰਦਲਾਲ) 5. ਹਾਲਤ. ਦਸ਼ਾ. “ਸਭੁ ਕਛੁ ਜਾਨੈ ਆਤਮ ਕੀ ਰਹਤ.” (ਸੁਖਮਨੀ) 6. ਰਹਾਇਸ਼. ਇਸਥਿਤੀ. “ਦਸਵੈ ਦੁਆਰਿ ਰਹਤ ਕਰੇ, ਤ੍ਰਿਭਵਣ ਸੋਝੀ ਪਾਇ.” (ਗੂਜ ਮਃ ੩) 7. ਕ੍ਰਿ. ਵਿ. ਰਹਿਂਦੇ ਹੋਏ. ਦੇਖੋ- ਉਦਾਹਰਣ 4 ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|