Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahæ. 1. ਰਹਿੰਦਾ ਹੈ। 2. ਚੁਕਾ ਹੈ। 3. ਬਚੇ, ਸਥਿਰ ਰਹੇ। 4. ਮੁਕ ਜਾਣਾ। 1. remain, continue. 2. has. 3. escape, permanent. 4. cease. ਉਦਾਹਰਨਾ: 1. ਦੇਦਾ ਰਹੈ ਨ ਚੂਕੈ ਭੋਗੁ ॥ Raga Aaasaa 1, Sodar, 3, 3:2 (P: 9). ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥ (ਰਵੈ). Raga Sireeraag 1, Asatpadee 17, 1:2 (P: 64). ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥ (ਭਾਵ ਟਿਕਦਾ). Raga Aaasaa 1, 19, 4:2 (P: 354). ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ (ਰਹਿੰਦੀ). Raga Sorath 5, 26, 1:2 (P: 616). 2. ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ Raga Sireeraag 1, Asatpadee 8, 7:1 (P: 58). 3. ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥ Raga Gaurhee 5, Vaar 8ਸ, 5, 2:2 (P: 320). ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥ (ਕਾਇਮ ਰਹੇ, ਸਥਿਰ ਰਹੇ). Raga Goojree 1, Asatpadee 3, 8:1 (P: 504). 4. ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥ Raga Aaasaa 3, 49, 2:4 (P: 364). ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥ Raga Kedaaraa, Kabir, 4, 2:2 (P: 1124). ਜੋ ਗੁਰੂ ਨਾਨਕੁ ਰਿਦ ਮਹਿ ਧਰੈ ਸੋ ਜਨਮ ਮਰਨ ਦੁਹ ਥੇ ਰਹੈ ॥ (ਭਾਵ ਮੁਕਤ ਹੋ ਗਏ, ਛੁਟ ਗਏ). Sava-eeay of Guru Ramdas, Nal-y, 7:6 (P: 1399).
|
|