Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raa-i. 1. ਰਾਜਾ। 2. ਮਾਲਕ। 3. ਭਾਵ ਵਾਹਿਗੁਰੂ, ਪ੍ਰਭੂ। 1. king, sovereign. 2. Lord. 3. God, the Lord. ਉਦਾਹਰਨਾ: 1. ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ Raga Maajh 5, Baaraa Maaha-Maajh, 11:3 (P: 135). ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ॥ (ਅਮੀਰ, ਰਾਜਾ). Salok 1, 32:1 (P: 1412). 2. ਨਾਤਰੁ ਖਰਾ ਰਿਸੈ ਹੈ ਰਾਇ ॥ Raga Gaurhee, Kabir, Vaar, 3:4 (P: 344). 3. ਜਾ ਕੇ ਬੰਧਨ ਕਾਟੇ ਰਾਇ ॥ Raga Raamkalee 5, 15, 2:3 (P: 887).
|
SGGS Gurmukhi-English Dictionary |
[P. n.] King, chief, lord
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਰਾਜਾ. ਅਮਰੀ. ਦੇਖੋ- ਰਾਉ। 2. ਕਰਤਾਰ. ਪਾਰਬ੍ਰਹਮ. “ਜਾਕੇ ਬੰਧਨ ਕਾਟੇ ਰਾਇ.” (ਰਾਮ ਮਃ ੫) 3. ਭੱਟ ਦੀ ਪਦਵੀ. ਇਹ ਸਨਮਾਨ ਬੋਧਕ ਸ਼ਬਦ ਹੈ। 4. ਅ਼. [رائے] ਸਲਾਹ। 5. ਇਰਾਦਾ. ਸੰਕਲਪ। 6. ਬੁੱਧਿ. ਅਕਲ. “ਦੋਸ ਨ ਦੇਅਹੁ ਰਾਇ ਨੋ, ਮਤਿ ਚਲੈ ਜਾ ਬੁਢਾ ਹੋਵੈ.” (ਸਵਾ ਮਃ ੧) ਬੁੱਢੇ ਤੋਂ ਭਾਵ- ਵਿਸ਼ਯਾਂ ਦੇ ਕਾਰਣ ਆਤਮਿਕ ਕਮਜ਼ੋਰੀ ਹੈ. ਇਸ ਤੁਕ ਵਿੱਚ ਰਾਇਬੁਲਾਰ ਤੋਂ ਭਾਵ ਨਹੀਂ, ਜੇਹਾ ਕਿ ਕਈ ਅਗ੍ਯਾਨੀ ਕਲਪਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|