Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raag. 1. ਸੁਰਪ੍ਰਬੰਧ। 2. ਰਸ। 3. ਪ੍ਰੀਤ, ਮੋਹ। 1. music measure, music. 2. relish, pleasure. 3. love.
ਉਦਾਹਰਨਾ:
1. ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ Japujee, Guru Nanak Dev, 27:3 (P: 6).
ਉਦਾਹਰਨ:
ਰਾਗ ਸੁਣਾਇ ਕਹਾਵਹਿ ਬੀਤੇ ॥ Raga Aaasaa 1, Asatpadee 7, 1:2 (P: 414).
2. ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥ Raga Aaasaa 1, Asatpadee 8, 7:1 (P: 415).
3. ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ Raga Soohee 5, Chhant 11, 3:5 (P: 785).

SGGS Gurmukhi-English Dictionary
[1. Sk. P. n. 2. Sk. P. n.] 1. music, musical mode. 2. Love
SGGS Gurmukhi-English Data provided by Harjinder Singh Gill, Santa Monica, CA, USA.

English Translation
n.m. music, musical, cetre or measure, vocal music, singing, tune, melody, lilt. same as ਅਨੁਰਾਗ love.

Mahan Kosh Encyclopedia

(ਦੇਖੋ- ਰੰਜ੍‌ ਧਾ) ਸੰ. ਨਾਮ/n. ਰਜਨ (ਰੰਗਣਾ) ਅਤੇ ਰੰਗ। 2. ਵਰਣਨ. ਕਥਨ। 3. ਪ੍ਰੀਤਿ. ਅਨੁਰਾਗ ਪ੍ਰੇਮ. “ਭਯੋ ਗੁਰੂ ਪਗ ਰਾਗ.” (ਗੁਪ੍ਰਸੂ) 4. ਕ੍ਰੋਧ. ਗੁੱਸਾ। 5. ਰਾਜਾ। 6. ਚੰਦ੍ਰਮਾ। 7. ਸੂਰਜ। 8. ਕਵਚ. ਸੰਜੋਆ. “ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ.” (ਚਰਿਤ੍ਰ ੧੨੦) 9. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. “ਚਿਲਤਹ ਰਾਗ ਸੰਜੋਵਾ ਡਾਰੇ.” (ਪਾਰਸਾਵ) 10. ਸ਼੍ਰਿੰਗਾਰ. ਸਜਾਵਟ।
11. ਸੰਗੀਤਵਿਦ੍ਯਾ ਅਨੁਸਾਰ ਸ੍ਵਰਪ੍ਰਬੰਧ, ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.{1802} ਨਗ਼ਮਹ. ਰਾਗ ਦਾ ਮੂਲ ਸ਼ੜਜ, ਰਿਸ਼ਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸ਼ਾਦ ਇਹ ਸੱਤ ਸੁਰ ਹਨ. “ਰਾਗ ਨਾਦ ਸਬਦਿ ਸੋਹਣੇ.” (ਮਃ ੩ ਵਾਰ ਬਿਲਾ)
ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.{1803} ਕਿਤਨਿਆਂ ਨੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਸ਼ੰਗੀਤ ਦਰਪਣ ਵਿੱਚ ਸ਼੍ਰੀ, ਵਸੰਤ, ਭੈਰਵ, ਪੰਚਮ, ਮੇਘ ਅਤੇ ਨੱਟਨਾਰਾਯਣ ਇਹ ਛੈ ਪ੍ਰਧਾਨ ਰਾਗ ਹਨ.{1804}
ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ.{1805}
ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ, ਭੈਰਵ, ਮੇਘ, ਦੀਪਕ, ਮਾਲਕੌਸ ਅਤੇ ਹਿੰਦੋਲ.
ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸ਼ਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ).{1806}
ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ-ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.
(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.
(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈਜਾਂਦੀ ਹੈ, ਉਹ ਛਾਯਾਲਿੰਗਿਤ ਹਨ.
(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣਗਏ ਹਨ, ਉਹ ਸੰਕੀਰਣ ਆਖੀਦੇ ਹਨ.
ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰਗੀਯ, ਦੂਜੇ ਦੇਸ਼ੀਯ. ਰਿਖੀਆਂ ਦੇ ਦੱਸੇ ਹੋਏ ਮਾਰਗ ਅਨੁਸਾਰ ਜੋ ਗਾਏਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣਗਏ ਹਨ, ਉਹ ਦੇਸ਼ੀ ਹਨ.
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ.
ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ- ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.{1807}
ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. “ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ.” (ਬਿਲਾ ਮਃ ੫) ਦੇਖੋ- ਚਾਰ ਚੌਕੀਆਂ.
ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. “ਨਾਫ਼ੀ” ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ. ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰਲਏ ਸਨ. ਦੇਖੋ- ਮਿਸ਼ਕਾਤ.
ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸ਼ੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ- ਜ਼ੱਬੂਰ (The Psalms of David)
ਰਾਗ ਦੇ ਸੰਬੰਧ ਵਿੱਚ ਦੇਖੋ- ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਛਨਾ ਸ਼ਬਦ। 12. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। 13. ਆਨੰਦਦਾਇਕ ਸਬਜ਼ ਭੂਮਿ.

Footnotes:
{1802} योऽयं ध्वनि विशेषस्तु स्वर वर्ण विभूषितः। रञ्जको जनचित्तानां स रागः कथितो बुधैः॥ (ਸੰਗੀਤਸਾਰ).
{1803} ਇੱਕ ਮਤ ਵਿੱਚ ਜੋ ਰਾਗ ਹੈ, ਦੂਜੇ ਦੇ ਮਤ ਵਿੱਚ ਉਹ ਰਾਗਿਣੀ ਹੈ, ਇਸੇ ਤਰਾਂ ਰਾਗਿਣੀ ਨੂੰ ਰਾਗ ਮੰਨਿਆ ਹੈ, ਅਰ ਨਾਵਾਂ ਦਾ ਭੀ ਬਹੁਤ ਭੇਦ ਹੈ. ਸ਼ਰਗਮਾਂ ਦਾ ਦਿਨ ਰਾਤ ਦਾ ਫਰਕ ਹੈ. ਇਹ ਗੜ ਬੜ ਵੇਖਕੇ ਸਾਨੂੰ ਭ੍ਰਮਚਿੱਤ ਨਹੀਂ ਹੋਣਾ ਚਾਹੀਏ. ਸਤਿਗੁਰਾਂ ਨੇ ਜੋ ਰਾਗ ਦੇ ਉੱਤਮ ਨਿਯਮ ਥਾਪ ਦਿੱਤੇ ਹਨ, ਸਾਨੂੰ ਉਨ੍ਹਾਂ ਅਨੁਸਾਰ ਰਾਗਵਿਦ੍ਯਾ ਦਾ ਅਭ੍ਯਾਸ ਅਤੇ ਪ੍ਰਚਾਰ ਕਰਨਾ ਲੋੜੀਏ.
{1804} ਇਨ੍ਹਾ ਛੀਆਂ ਦੀਆਂ ਛੀ ਛੀ ਇਸਤ੍ਰੀਆਂ (ਰਾਗਿਣੀਆਂ) ਇਹ ਲਿਖੀਆਂ ਹਨ: ਸ਼੍ਰੀ ਰਾਗ ਦੀਆਂ- ਮਾਲਸ਼੍ਰੀ. ਤ੍ਰਿਵਣੀ. ਗੌਰੀ, ਕੇਦਾਰੀ, ਮਧੁਮਾਧਵੀ ਅਤੇ ਪਹਾੜਿਕਾ. ਵਸੰਤ ਦੀਆਂ- ਦੇਸ਼ੀ, ਦੇਵਕਿਰੀ, ਵਰਟੀ, ਤੋੜਿਕਾ, ਲਲਿਤਾ ਅਤੇ ਹਿੰਦੋਲੀ. ਭੈਰਵ ਦੀਆਂ- ਭੈਰਵੀ, ਗੁਰਜਰੀ. ਰਾਮਕਿਰੀ, ਗੁਣਕਿਰੀ, ਬੰਗਾਲੀ ਅਤੇ ਸੈਂਧਵੀ. ਪੰਚਮ ਦੀਆਂ- ਵਿਭਾਸ਼ਾ, ਭੂਪਾਲੀ, ਕਰਣਾਟੀ, ਵਡਹੰਸਿਕਾ, ਮਾਲਵੀ ਅਤੇ ਪਟਮੰਜਰੀ. ਮੇਘ ਦੀਆਂ- ਮੰਦਾਰੀ, ਸੌਠੀ, ਸਾਵੇਰੀ, ਕੌਸ਼ਿਕੀ, ਗਾਂਧਾਰੀ ਅਤੇ ਹਰਸ਼੍ਰਿੰਗਾਰਾ. ਨੱਟਨਾਰਾਯਣ ਦੀਆਂ- ਕਾਮੋਦੀ, ਕਲ੍ਯਾਣੀ, ਆਭੀਰੀ, ਸਾਰੰਗੀ, ਮਾਤੰਗੀ ਅਤੇ ਨੱਟ ਹਾਂਬੀਰਾ.
{1805} ਇਨਾ ਛੀ ਰਾਗਾਂ ਦੀਆਂ ਪੰਜ ਪੰਜ ਇਸਤ੍ਰੀਆਂ ਅਤੇ ਅਠ ਅਠ ਪੁਤ੍ਰ ਲਿਖੇ ਹਨ. ਦੇਖੋ- ਰਾਗਮਾਲਾ.
{1806} औडवः पञ्चभिः प्रोकः षड्‍भिस्तु षाडवः स्मृतः। सम्पूर्णः सप्तभिर्ज्ञेय एवं रागस्त्रिधा मतः॥ (ਸੰਗੀਤਦਰਪਣ).
{1807} ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਰਾਗਾਂ ਦੇ ਸਰੂਪ, ਕਈ ਭਿੰਨ ਪ੍ਰਕਾਰ ਦੇ ਡਾਕਟਰ ਚਰਨਸਿੰਘ ਜੀ ਨੇ “ਬਾਣੀਬਿਉਰੇ” ਵਿੱਚ ਲਿਖੇ ਹਨ. ਜਿਸ ਪ੍ਰੇਮੀ ਨੂੰ ਉਨ੍ਹਾਂ ਦੇ ਜਾਣਨ ਦੀ ਇੱਛਾ ਹੋਵੇ ਉਹ ਉਸ ਗ੍ਰੰਥ ਵਿੱਚ ਦੇਖ ਸਕਦਾ ਹੈ. ਮਕਾਲਿਫਸਾਹਿਬ ਨੇ “ਸਿੱਖ ਰੀਲੀਜਨ” ਦੀ ਪੰਜਵੀਂ ਜਿਲਦ ਵਿੱਚ ਗੁਰਬਾਣੀ ਦੇ ਰਾਗਾਂ ਦੇ ਸਰੂਪ ਵਡੀ ਮਿਹਨਤ ਨਾਲ ਦਰਬਾਰ ਨਾਭਾ ਦੇ ਖਰਚ ਪੁਰ ਮੰਹਤ ਗੱਜਾਸਿੰਘ ਜੀ ਅਤੇ ਇੱਕ ਯੋਗ੍ਯ ਬੈਂਡਮਾਸਟਰ ਦੀ ਸਹਾਇਤਾ ਨਾਲ, ਪੱਛਮੀ ਢੰਗ ਤੇ ਲਿਖੇ ਹਨ, ਜਿਸ ਤੋਂ ਸੁਰਾਂ ਦੇ ਚਿੰਨ੍ਹ ਜਾਣਨ ਵਾਲਾ ਆਸਾਨੀ ਨਾਲ ਗਾ ਵਜਾ ਸਕਦਾ ਹੈ. ਦੇਖੋ- ਪੰਨੇ #੩੩੩ ਤੋਂ ੩੫੧.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits