Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaj. 1. ਦੇਸ, ਰਿਆਸਤ, ਹਕੂਮਤ, ਬਾਦਸ਼ਾਹਿਤ। 2. ਰਾਜਾ। 3. ਸ਼ਾਹਾਨਾ, ਰਾਜਿਆਂ ਵਾਲੀ। 4. ਰਸੀ। 5. ਐਸਵਰਜ। 6. ਮਾਇਆ ਦੇ ਤਿੰਨਾਂ ਗੁਣਾਂ ਵਿਚੋਂ ਇਕ, ਰਜ ਗੁਣ, ਅਹੰਕਾਰ ਤੇ ਮੋਹ ਦਾ ਉਤੇਜਕ। 7. ਪ੍ਰਕਾਸ਼। 1. empire, kingdom. 2. king. 3. royal. 4. rope. 5. luxurioes living. 6. one of thethree characterics of mammon. 7. lumination. ਉਦਾਹਰਨਾ: 1. ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥ Raga Sireeraag 5, 85, 1:1 (P: 47). ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥ Raga Sireeraag 5, Asatpadee 26, 6:1 (P: 70). ਖਿਨ ਮਹਿ ਨੀਚ ਕੀਟ ਕਉ ਰਾਜ ॥ (ਤਖ਼ਤ). Raga Gaurhee 5, Sukhmanee 11, 4:1 (P: 277). 2. ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥ Raga Sireeraag 5, 88, 2:4 (P: 49). ਬਿਖੈ ਰਾਜ ਤੇ ਅੰਧੁਲਾ ਭਾਰੀ ॥ (ਰਾਜਾ). Raga Gaurhee 5, 151, 1:1 (P: 196). ਉਦਾਹਰਨ: ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ (ਅਮੀਰ). Raga Gaurhee 5, Sukhmanee 8, 1:6 (P: 272). 3. ਰਾਜ ਲੀਲਾ ਤੇਰੈ ਨਾਮਿ ਬਨਾਈ ॥ Raga Aaasaa 5, 57, 1:1 (P: 385). 4. ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮ ਜਨਾਇਆ ॥ Raga Sorath Ravidas, 1, 3:1 (P: 658). 5. ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥ Raga Maaroo 5, Asatpadee 7, 2:1 (P: 1019). 6. ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ ॥ Raga Saarang 5, 6, 3:1 (P: 1204). 7. ਅੰਤਰਿ ਰਵਤੌ ਰਾਜ ਰਵਿੰਦਾ॥ (ਪ੍ਰਕਾਸ਼ ਕਰ ਰਿਹਾ ਹੈ). Raga Parbhaatee 1, 14, 2:4 (P: 1331).
|
SGGS Gurmukhi-English Dictionary |
1. empire, kingdom, dominion. 2. king, monarch. 3. royal. 4. rope. 5. one of the three characteristics of mammon.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. rule, reign; regime, government; sway, domination, dominions, country, states or territories ruled over; mason, bricklayer.
|
Mahan Kosh Encyclopedia |
ਉਸਾਰੀ ਕਰਨ ਵਾਲਾ. ਮੇਮਾਰ। 2. ਰਜ (ਰਜਗੁਣ) ਵਾਲਾ. ਰਜੋਗੁਣੀ. “ਰਾਜ ਬਿਨਾਸੀ ਤਾਮ ਬਿਨਾਸੀ.” (ਸਾਰ ਮਃ ੫) 3. ਰੱਜੁ. ਰੱਸੀ. “ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ.” (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ- ਸੱਪ ਦਾ ਪ੍ਰਸੰਗ ਹੈ। 4. ਰਾਜਾ. “ਨਾ ਇਹੁ ਰਾਜ, ਨ ਭੀਖ ਮੰਗਾਸੀ.” (ਗੌਂਡ ਕਬੀਰ) 5. ਰਾਜ੍ਯ. ਰਿਆਸਤ. “ਤਿਸ ਕੋ ਕਰੋ ਰਾਜ ਤੇ ਬਾਹਿਰ.” (ਗੁਪ੍ਰਸੂ) 6. ਸੰ. राज्. ਧਾ. ਚਮਕਣਾ, ਸ਼ੋਭਾ ਦੇਣਾ, ਜਿੱਤਣਾ। 7. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ- ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। 8. ਫ਼ਾ. [راز] ਰਾਜ਼. ਗੁਪਤ ਭੇਦ. “ਰੋਜ ਹੀ ਰਾਜ ਬਿਲੋਕਤ ਰਾਜਿਕ.” (ਅਕਾਲ) 9. ਤੰਦਈਆ. ਭਰਿੰਡ (ਡੇਮ੍ਹੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|