Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raajaᴺgaa. ਰਾਜੇ। king. ਉਦਾਹਰਨ: ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥ Raga Bilaaval 5, 101, 1:1 (P: 824).
|
SGGS Gurmukhi-English Dictionary |
king.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਰਾਜ੍ਯ ਦੇ ਅੰਗਾਂ ਵਾਲਾ. ਜੋ राज्याङ्ग ਰਖਦਾ ਹੈ. ਰਾਜ੍ਯ (ਰਾਸ਼੍ਟ੍ਰ) ਦੇ ਸੱਤ ਅੰਗ ਹਨ, ਜਿਨ੍ਹਾਂ ਨੂੰ ਮਨੁਸਿਮ੍ਰਿਤਿ ਅਤੇ ਕੌਟਿਲੀਯ ਅਰਥਸ਼ਾਸਤ੍ਰ ਆਦਿ ਗ੍ਰੰਥ ਵਿੱਚ “ਪ੍ਰਕ੍ਰਿਤਿ” ਭੀ ਲਿਖਆ ਹੈ, ਯਥਾ- {''स्वाम्यमात्य जनपद दुर्ग कोश दण्ड मित्राणि प्रकृतयः''} ਕੌਟਿਲੀਯ ਅਰਥਸ਼ਾਸਤ੍ਰ ਅਧਿਕਰਣ ੬, ਅ: ੧, ਸੂਤ੍ਰ ੧। ਅਰਥਾਤ- ਰਾਜਾ, ਮੰਤ੍ਰੀ, ਦੇਸ਼, ਕਿਲਾ, ਖ਼ਜ਼ਾਨਾ, ਦੰਡ (ਫੌਜ), ਮਿਤ੍ਰ, ਰਾਜ੍ਯ ਦੇ ਇਹ ਸੱਤ ਅੰਗ (ਪ੍ਰਕ੍ਰਿਤਿ) ਹਨ. ਦੇਖੋ- ਪ੍ਰਕ੍ਰਿਤਿ ਸ਼ਬਦ ਦਾ ਅੰਗ #੮. “ਨੀਚ ਕੀਟ ਤੇ ਕਰਹਿ ਰਾਜੰਗਾ.” (ਬਿਲਾ ਮਃ ੫) ਅਦਨੇ ਤੋਂ ਰਾਜ੍ਯਾਂਗ ਸਹਿਤ ਕਰਦਿੰਦਾ ਹੈ, ਅਰਥਾਤ- ਸਰਵਾਂਗ ਪੂਰਣ ਰਾਜ ਬਖ਼ਸ਼ਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|