Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaṫ⒤. ਰਾਤ, ਦਿਨ ਦਾ ਹਨੇਰਾ ਪੱਖ। night. ਉਦਾਹਰਨ: ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ Japujee, Guru Nanak Dev, 38ਸ :1 (P: 8). ਮੈ ਰਾਤਿ ਦਿਹੈ ਵਡਿਆਈਆਂ ॥ (ਰਾਤੀਂ). Raga Sireeraag 1, Asatpadee 28, 24:2 (P: 73). ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥ (ਅਵਿਦਿਆ ਰੂਪ ਰਾਤ). Raga Gaurhee 1, 16, 2:2 (P: 156). ਉਦਾਹਰਨ: ਰਾਤਿ ਕਾਰਣਿ ਧਨੁ ਸੰਚਿਐ ਭਲਕੇ ਚਲਣੁ ਹੋਇ ॥ (ਭਾਵ ਜੀਵਨ). Raga Soohee 3, Vaar 7ਸ, 2, 2:1 (P: 787). ਈਹਾ ਬਸਨਾ ਰਾਤਿ ਮੂੜੇ ॥ (ਥੋੜਾ ਚਿਰ). Raga Raamkalee 5, 23, 1:2 (P: 889).
|
SGGS Gurmukhi-English Dictionary |
[Var.] From Râta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਰਾਤ੍ਰਿ ਮੇਂ. ਰਾਤ ਦੇ ਸਮੇ. “ਰਾਤਿ ਜਗਾਵਨ ਜਾਇ.” (ਸ. ਕਬੀਰ) 2. ਸੰ. ਵਿ. ਤਿਆਰ। 3. ਨਾਮ/n. ਕ੍ਰਿਪਾ. ਮਿਹਰਬਾਨੀ। 4. ਸੰ. ਰਾਤ੍ਰਿ. ਰਜਨੀ. “ਰਾਤਿ ਜਿ ਸੋਵਹਿ, ਦਿਨ ਕਰਹਿ ਕਾਮ.” (ਗਉ ਕਬੀਰ) 5. ਭਾਵ- ਅਵਸਥਾ. ਜੀਵਨ ਦਾ ਸਮਾਂ। 6. ਅਵਿਦ੍ਯਾ ਦੀ ਹਾਲਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|