Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raamḋaas. 1. ਚੌਥੇ ਗੁਰੂ, ਗੁਰੂ ਰਾਮਦਾਸ ਜੀ। 2. ਇਕ ਸੰਪਰਦਾ ਦੇ ਬੈਰਾਗੀ ਸਾਧੂ ਜੋ ਰਾਮ ਚੰਦਰ ਜੀ ਦੇ ਉਪਾਸ਼ਕ ਸਨ। 1. Guru Ramdas the fourth Guru of the Sikhs. 2. members of sect of hindu ascetics which worship Sri Ram Chander Ji. ਉਦਾਹਰਨਾ: 1. ਸੰਤਹੁ ਰਾਮਦਾਸ ਸਰੋਵਰੁ ਨੀਕਾ ॥ Raga Sorath 5, 57, 1:1 (P: 623). ਗੁਰੂ ਰਾਮਦਾਸ ਘਰਿ ਕੀਅਉ ਪ੍ਰਗਾਸਾ ॥ Sava-eeay of Guru Arjan Dev, Kal-Sahaar, 1:5 (P: 1407). 2. ਜੋਗੀ ਜਤੀ ਬੈਸਨੋ ਰਾਮਦਾਸ ॥ Raga Gond 5, 17, 2:3 (P: 867).
|
SGGS Gurmukhi-English Dictionary |
1. Guru Ramdas the fourth Guru of the Sikhs. 2. members of sect of Hindu ascetics who worship Lord Rama.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭੰਡਾਰੀ ਗੋਤ੍ਰ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਆਤਮਗ੍ਯਾਨੀ ਸਿੱਖ। 2. ਦੇਖੋ- ਰਾਮਦਾਸ ਸਤਿਗੁਰੂ। 3. ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈਕੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਤਕ ਸ਼੍ਰੀ ਗੁਰੂ ਨਾਨਕਦੇਵ ਦੇ ਗੱਦੀਨਸ਼ੀਨਾਂ ਲਈ ਮੁਗਲ ਬਾਦਸ਼ਾਹਾਂ ਦਾ ਥਾਪਿਆ ਹੋਇਆ ਸ਼ਬਦ. “ਰਾਮਦਾਸ ਦਿੱਲੀ ਮਹਿ ਆਇ.” (ਗੁਵਿ ੧੦) 4. ਰਾਮ ਦਾ ਦਾਸ. ਕਰਤਾਰ ਦਾ ਸੇਵਕ। 5. ਦੇਵਮੰਦਿਰਾਂ ਵਿੱਚ ਕੀਰਤਨ ਕਰਨ ਵਾਲਾ ਭਗਤੀਆ. “ਘੂੰਘਰ ਬਾਂਧਿ ਭਏ ਰਾਮਦਾਸਾ.” (ਮਾਰੂ ਮਃ ੫) 6. ਰਾਮਚੰਦ੍ਰ ਜੀ ਦਾ ਉਪਾਸਕ. ਬੈਰਾਗੀ ਸਾਧੁ. “ਜੋਗੀ ਜਤੀ ਬੈਸਨੋ ਰਾਮਦਾਸ.” (ਗੌਂਡ ਮਃ ੫) 7. ਦਬਿਸਤਾਨੇ ਮਜ਼ਾਹਬ ਅਨੁਸਾਰ ਗੁਰੂ ਦੇ ਮਸੰਦਾਂ ਦੀ ਪਦਵੀ ਭੀ ਰਾਮਦਾਸ ਸੀ। 8. ਛਤ੍ਰਪਤਿ ਸ਼ਿਵਾ ਜੀ ਦਾ ਗੁਰੂ ਮਹਾਤਮਾ ਰਾਮਦਾਸ, ਜਿਸ ਦਾ ਵਿਸ਼ੇਸ਼ਣ “ਸਮਰਥ” ਸੀ. ਇਸ ਦਾ ਜਨਮ ਸਨ ੧੬੦੮ ਵਿੱਚ ਜਾਂਬ ਪਿੰਡ (ਰਿਆਸਤ ਹੈਦਰਾਬਾਦ) ਅੰਦਰ ਬ੍ਰਾਹਮਣ ਦੇ ਘਰ ਹੋਇਆ. ਇਸ ਦਾ ਪਹਿਲਾ ਨਾਮ ਨਾਰਾਯਣ ਸੀ. ਸਤਾਰੇ ਪਾਸ ਚਾਪਲ ਨਗਰ ਆਸਨ ਜਮਾਕੇ ਇਸ ਨੇ ਆਪਣੇ ਮਤ ਦਾ ਪ੍ਰਚਾਰ ਕੀਤਾ. ਰਾਮਦਾਸ ਦਾ ਦੇਹਾਂਤ ਸਨ ੧੬੮੧ ਵਿੱਚ ਹੋਇਆ. ਇਸ ਦਾ ਰਚਿਆ ਭਗਤੀ ਅਤੇ ਗ੍ਯਾਨ ਪ੍ਰਤਿਪਾਦਕ “ਦਾਸਬੋਧ” ਗ੍ਰੰਥ ਹੈ। 9. ਹਰਗਣਾ ਨਿਵਾਸੀ ਬਾਵਾ ਰਾਮਦਾਸ ਜੀ ਉਦਾਸੀ ਸਾਧੂ, ਜੋ ਉੱਤਮ ਕਵੀ ਸਨ. ਇਨਾ ਦੀ ਛਾਪ “ਦਾਸ” ਹੈ. ਮਹਾਰਾਜਾ ਨਰੇਂਦ੍ਰ ਸਿੰਘ ਸਾਹਿਬ ਪਟਿਆਲਾਪਤਿ ਨੇ ਇਨ੍ਹਾ ਨੂੰ ਵਡੇ ਸਨਮਾਨ ਨਾਲ ਆਪਣੇ ਪਾਸ ਰੱਖਿਆ ਸੀ. ਇਨ੍ਹਾ ਤੋਂ ਕਾਵ੍ਯ ਗ੍ਰੰਥ ਪੜ੍ਹ ਕੇ ਅਨੇਕ ਉੱਚ ਦਰਜੇ ਦੇ ਕਵੀ ਹੋਏ. ਇਹ ਸਮੇ ਸਮੇ ਸਿਰ ਮਹਾਰਾਜ ਨੂੰ ਉੱਤਮ ਸਿਖ੍ਯਾ ਭਰੀ ਕਵਿਤਾ ਲਿਖਕੇ ਭੇਜਿਆ ਕਰਦੇ ਸਨ. ਦੇਖੋ- ਛੰਨਾ ਸ਼ਬਦ। 10. ਦੇਖੋ- ਦਿਵਾਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|