Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raas⒤. 1. ਪੂੰਜੀ। 2. ਠੀਕ, ਦਰੁਸਤ। 3. ਸਵਾਰਿਆ/ਸਜਾਇਆ। 4. ਠੀਕ ਰਾਹ ਉਪਰ। 5. ਸਚਾ। 6. ਸਚ। 7. ਰਾਸ ਪਾਣ ਲਈ, ਚੋਜ ਕਰਨ ਲਈ। 8. ਖਰੀਦਿਆ ਹੋਇਆ ਮਾਲ। 9. ਗਾਹੇ ਹੋਏ ਅੰਨ ਦਾ ਢੇਰ (ਧੜ)। 10. ਠੀਕ ਬੈਠਦਾ ਹੈ, ਫਲਦਾ ਹੈ। 1. capital, wealth, merchandise. 2. adjusted, genuine, sets right, comes to prosper. 3. built, adorned. 4. on the right path; reclaim. 5. sincere. 6. truth. 7. to play drama. 8. merchandise. 9. property, mound of threshed grain. 10. right. ਉਦਾਹਰਨਾ: 1. ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥ Raga Sireeraag 1, 11, 4:1 (P: 18). ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖ ਹੋਇ ॥ Raga Sireeraag 1, 23, 2:1 (P: 22). 2. ਨਾਨਕ ਆਣੇ ਆਵੈ ਰਾਸਿ ॥ Raga Sireeraag 1, 32, 3:3 (P: 25). ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥ Raga Sireeraag 5, 77, 3:3 (P: 44). ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥ (ਸੁਆਰੀ ਗਈ). Raga Sireeraag 1, Asatpadee 2, 2:3 (P: 54). ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥ (ਸ਼ੁਧ ਹੋ ਕੇ). Raga Sireeraag 1, Asatpadee 2, 4:3 (P: 61). ਆਪਿ ਬਿਨਾਹੇ ਆਪਿ ਕਰੇ ਰਾਸਿ ॥ (ਠੀਕ ਕਰਦਾ ਭਾਵ ਜਿਵਾਉਂਦਾ ਹੈ). Raga Gaurhee 5, 80, 4:3 (P: 179). ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥ (ਸਵਾਰ ਦਿੱਤੇ). Raga Gaurhee 4, Vaar 11, Salok, 4, 2:1 (P: 305). ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ (ਸਿਰੇ ਨਹੀ ਲਗਦੀ). Raga Aaasaa 1, Vaar 22, Salok, 1, 3:1 (P: 474). 3. ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥ Raga Aaasaa 5, 107, 3:1 (P: 397). ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ (ਆਰਾਸਤਾ). Raga Aaasaa 1, Asatpadee 11, 2:2 (P: 417). ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ Raga Soohee 1, Kuchajee, 1:9 (P: 762). 4. ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ (ਸੁਧਾਰੇ, ਰਾਸਤੀ ਤੇ ਲਿਆਵੇ). Raga Aaasaa 1, Vaar 2, Salok, 2, 3:4 (P: 463). 5. ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥ Raga Goojree 3, Vaar 21, Salok, 3, 2:1 (P: 517). 6. ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥ Raga Tilang, Naamdev, 3, 1:2 (P: 727). 7. ਰਾਸਿ ਮੰਡਲੁ ਕੀਨੋ ਅਖਾਰਾ ॥ Raga Soohee 5, 45, 1:1 (P: 746). 8. ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥ Raga Maaroo 1, Solhaa 12, 10:3 (P: 1032). 9. ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥ Salok, Kabir, 98:2 (P: 1369). 10. ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥ Salok 4, 24:4 (P: 1423).
|
SGGS Gurmukhi-English Dictionary |
1. capital, merchandise, material, ingredients. 2. suiting, proper, genuine, right, truthful, true. 3. set right, made to suite well, put on the right path.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਰਾਸ਼ਿ. ਨਾਮ/n. ਸਮੂਹ. ਢੇਰ. ਸਮੁਦਾਯ। 2. ਜ੍ਯੋਤਿਸ਼ਚਕ੍ਰ ਦਾ ਬਾਰ੍ਹਵਾਂ ਅੰਸ਼। 3. ਮੇਸ਼ ਆਦਿ ਰਾਸ਼ਿ ਵਾਲਾ ਚਕ੍ਰ. ਦੇਖੋ- ਬਾਰਹ ਰਾਸਿ। 4. ਮੂਲਧਨ. “ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖ ਹੋਇ?” (ਸ੍ਰੀ ਮਃ ੧) 5. ਖਰੀਦਿਆ ਹੋਇਆ ਮਾਲ. “ਪੂੰਜੀ ਸਾਬਤੁ, ਰਾਸਿ ਸਲਾਮਤਿ,” (ਮਾਰੂ ਸੋਲਹੇ ਮਃ ੧) 6. ਫ਼ਾ. [راست] ਰਾਸ੍ਤ. ਵਿ. ਸਿੱਧਾ। 7. ਨਾਮ/n. ਸਤ੍ਯ. ਸੱਚ. “ਦ੍ਵਾਰਿਕਾ ਨਗਰੀ, ਰਾਸਿ ਬੁਗੋਈ.” (ਤਿਲੰ ਨਾਮਦੇਵ) 8. ਸਹੀ. ਦੁਰੁਸ੍ਤ. ਠੀਕ. “ਤਿਸੁ ਸੇਵਕ ਕੇ ਕਾਰਜ ਰਾਸਿ.” (ਸੁਖਮਨੀ) “ਕਾਰਜੁ ਸਗਲਾ ਰਾਸਿ ਥੀਆ” (ਪ੍ਰਭਾ ਮਃ ੫) 9. ਫ਼ਾ. [راستی] ਰਾਸ੍ਤੀ. “ਏਵ ਭਿ ਆਖਿ ਨ ਜਾਪਈ ਜਿ ਕਿਸੈ ਆਨੇ ਰਾਸਿ.” (ਵਾਰ ਆਸਾ) ਰਾਸ੍ਤੀ ਤੇ ਕਿਸ ਨੂੰ ਲਿਆਵੇਗਾ। 10. ਫ਼ਾ. [آراستہ] ਆਰਾਸ੍ਤਹ. ਸਵਾਰਿਆ ਹੋਇਆ. ਸਜਾਇਆ ਹੋਇਆ. “ਜੋ ਨ ਢਹੰਦੋ ਮੂਲਿ, ਸੋ ਘਰੁ ਰਾਸਿ ਕਰਿ.” (ਆਸਾ ਮਃ ੫) ਉਹ ਘਰ ਆਰਾਸ੍ਤਹ ਕਰ। 11. ਬੋਹਲ. ਧੜ. ਦੇਖੋ- ਰਾਸ 8. “ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ.” (ਸ. ਕਬੀਰ) 12. ਗੁਰਬਾਣੀ ਵਿੱਚ ਕ੍ਰਿਸ਼ਨਲੀਲਾ ਦੀ ਰਾਸ ਲਈ ਭੀ ਰਾਸਿ ਸ਼ਬਦ ਆਉਂਦਾ ਹੈ. ਦੇਖੋ- ਰਾਸਿਮੰਡਲੁ 1. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|