Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raahu. 1. ਮਾਰਗ, ਰਸਤਾ। 2. ਰਾਹੂ, ਇਕ ਰਾਖਸ਼ ਜਿਸ ਦੀਆਂ 4 ਬਾਹਵਾਂ ਤੇ ਮੱਛੀ ਦੀ ਪੂਛ ਵਰਗਾ ਧੜ ਸੀ। ਧੋਖੇ ਨਾਲ ਦੇਵਤਿਆਂ ਵਲੋਂ ਸਮੁੰਦਰ ਵਿਚੋਂ ਕਢੇ ਚੌਦਾਂ ਰਤਨਾਂ ਵਿਚੋਂ ਇਕ ਰਤਨ ਅੰਮ੍ਰਿਤ ਨੂੰ ਚੋਰੀ ਨਾਲ ਪੀ ਕੇ ਅਮਰ ਹੋ ਗਿਆ। ਪਤਾ ਲਗਨ ਤੇ ਵਿਸ਼ਨੂੰ ਨੇ ਇਸ ਦਾ ਸਿਰ ਤੇ ਦੋ ਬਾਹਵਾਂ ਕਟ ਦਿੱਤੀਆਂ ਪਰ ਅਮਰ ਹੋ ਜਾਣ ਕਰਕੇ ਦੋ ਸਰੀਰ ਹੋ ਗਏ। ਰਾਹੂ ਤੇ ਕੇਤੂ। 3. ਵੰਸ਼ ਦਾ, ਸਿਲਸਿਲਾ। 1. path, way. 2. Rahoo - one of the evel star. 3. system of procreation. ਉਦਾਹਰਨਾ: 1. ਹੁਕਮੀ ਹੁਕਮੁ ਚਲਾਏ ਰਾਹੁ ॥ Japujee, Guru Nanak Dev, 3:13 (P: 2). ਜੇਹੀ ਸੁਰਤਿ ਤੇਹਾ ਤਿਨ ਰਾਹੁ ॥ (ਮਾਰਗ ਭਾਵ ਰਹਿਣੀ ਬਹਿਣੀ). Raga Sireeraag 1, 30, 1:3 (P: 24). 2. ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ Raga Maajh 1, Vaar 9ਸ, 1, 3:1 (P: 142). 3. ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ Raga Aaasaa 1, Vaar 19ਸ, 1, 2:2 (P: 473).
|
SGGS Gurmukhi-English Dictionary |
1. path, way. 2. ‘Rahoo’ (Hindu mythology) an evel doer demi-god with 4 arms and fish like trunk. 3. system of procreation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਾਰਗ. ਰਾਸਤਾ. ਦੇਖੋ- ਰਾਹੁ. “ਰਾਹੁ ਬੁਰਾ ਭੀਹਾਵਲਾ.” (ਓਅੰਕਾਰ) 2. ਵੰਸ਼ ਦਾ ਸਿਲਸਿਲਾ. “ਭੰਡਹੁ ਚਲੈ ਰਾਹੁ.” (ਵਾਰ ਆਸਾ) 3. ਸੰ. ਪੁਰਾਣਾਂ ਅਨੁਸਾਰ ਸਿੰਹਿਕਾ ਦੇ ਉਦਰ ਤੋਂ ਵਿਪ੍ਰਚਿੱਤਿ ਦਾਨਵ ਦਾ ਪੁਤ੍ਰ, ਜਿਸ ਦੀਆਂ ਚਾਰ ਬਾਹਾਂ ਅਤੇ ਹੇਠਲਾ ਧੜ ਮੱਛ ਦੀ ਪੂਛ ਜੇਹਾ ਹੈ. ਜਦ ਸਮੁੰਦਰ ਰਿੜਕਕੇ ਰਤਨ ਕੱਢੇ, ਤਦ ਇਹ ਰੂਪ ਵਟਾਕੇ ਦੇਵਤਿਆਂ ਦੀ ਪੰਗਤਿ ਵਿੱਚ ਜਾ ਬੈਠਾ, ਅਰ ਅਮ੍ਰਿਤ ਦਾ ਵਰਤਾਰਾ ਲੈਕੇ ਪੀਗਿਆ. ਸੂਰਜ ਅਤੇ ਚੰਦ੍ਰਮਾ ਨੇ ਇਸ ਨੂੰ ਪਛਾਣਕੇ ਵਿਸ਼ਨੁ ਨੂੰ ਦੱਸਿਆ, ਜਿਸ ਪੁਰ ਇਸ ਦਾ ਸਿਰ ਅਤੇ ਦੋ ਬਾਹਾਂ ਵਿਸ਼ਨੁ ਨੇ ਵੱਢ ਦਿੱਤੀਆਂ, ਪਰ ਇਹ ਅੰਮ੍ਰਿਤ ਪੀਕੇ ਅਮਰ ਹੋ ਗਿਆ ਸੀ. ਇਸ ਲਈ ਦੋ ਸ਼ਰੀਰ ਬਣ ਗਏ, ਅਰਥਾਤ- ਕੇਤੁ ਅਤੇ ਰਾਹੁ. ਪੁਰਾਣਾ ਵੈਰ ਚਿਤਾਰਕੇ ਇਹ ਸੂਰਜ ਚੰਦ੍ਰਮਾ ਨੂੰ ਗ੍ਰਸਦੇ ਹਨ, ਜਿਸ ਤੋਂ ਗ੍ਰਹਣ ਲਗਦਾ ਹੈ. ਵਿਸ਼ਨੁਪੁਰਾਣ ਵਿੱਚ ਲਿਖਿਆ ਹੈ ਕਿ ਅੱਠ ਕਾਲੇ ਰੰਗ ਦੇ ਘੋੜੇ ਰਾਹੁ ਦੇ ਰਥ ਨੂੰ ਖਿਚਦੇ ਹਨ. “ਪਾਪ ਗਰਹ ਦੁਇ ਰਾਹੁ.” (ਮਃ ੧ ਵਾਰ ਮਾਝ) 4. ਜੋਤਿਸ਼ ਅਨੁਸਾਰ ਇੱਕ ਗ੍ਰਹ. The Seizer। 5. ਵਿ. ਛੱਡਣ ਵਾਲਾ. ਦੇਖੋ- ਰਹ ਧਾ Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|