Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Roop. 1. ਸ਼ਕਲ, ਸੂਰਤ, ਪ੍ਰਕਾਰ। 2. ਸੁੰਦਰਤਾ। 3. ਸਰੂਪ। 4. ਰੂਪੀ। 1. beauties, disguises. 2. beauty. 3. form. 4. emodiment. ਉਦਾਹਰਨਾ: 1. ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ Japujee, Guru Nanak Dev, 35:4 (P: 7). ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥ Raga Gaurhee 5, Sukhmanee 11, 7:7 (P: 278). 2. ਤਾ ਕੇ ਰੂਪ ਨ ਕਥਨੇ ਜਾਹਿ ॥ Japujee, Guru Nanak Dev, 37:6 (P: 8). 3. ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥ Raga Gaurhee 5, 165, 2:1 (P: 216). ਉਦਾਹਰਨ: ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ (ਸਰੂਪ ਨੂੰ ਸਿੰਗਾਰਦੇ ਹਨ). Raga Aaasaa 1, Vaar 11, Salok, 1, 2:4 (P: 469). ਆਨਦ ਰੂਪ ਧਿਆਵਹੁ ॥ (ਅਨੰਦ ਦੀ ਮੂਰਤ). Raga Bilaaval 5, 128, 2:3 (P: 830). 4. ਕਲਿਆਣ ਰੂਪ ਮੰਗਲ ਗੁਣ ਗਾਮ ॥ (ਮੁਕਤ ਰੂਪੀ ਖੁਸ਼ੀ). Raga Gaurhee 5, Sukhmanee 9, 5:8 (P: 274). ਰੋਗ ਰੂਪ ਮਾਇਆ ਨ ਬਿਆਪੈ ॥ Raga Soohee 5, Asatpadee 2, 4:2 (P: 760).
|
SGGS Gurmukhi-English Dictionary |
[P. n.] From appearance, beauty
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. form, shape, look, appearance; beauty, comeliness; guise, mode, manner aspect, form, notation.
|
Mahan Kosh Encyclopedia |
ਸੰ. {रूप्.} ਧਾ. ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ, ਬਹਸ ਕਰਨਾ। 2. ਨਾਮ/n. ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ, ਲਾਲ, ਹਰਾ, ਭੂਰਾ ਅਤੇ ਚਿਤਕਬਰਾ। 3. ਸ਼ਕਲ. ਸੂਰਤ. “ਰੂਪ ਕਰੇ ਕਰਿ ਵੇਖੈ.” (ਮਾਰੂ ਮਃ ੫) 4. ਖੂਬਸੂਰਤੀ. “ਰੂਪਹੀਨ ਬੁਧਿ ਬਲਹੀਨੀ.” (ਗਉ ਮਃ ੫) 5. ਵੇਸ਼. ਲਿਬਾਸ. “ਆਗੈ ਜਾਤਿ ਰੂਪ ਨ ਜਾਇ.” (ਆਸਾ ਮਃ ੩) 6. ਸੁਭਾਉ। 7. ਸ਼ਬਦ। 8. ਦ੍ਰਿਸ਼੍ਯ ਕਾਵ੍ਯ. ਨਾਟਕ। 9. ਵਿ. ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- “ਅਨਦਰੂਪ ਪ੍ਰਗਟਿਓ ਸਭ ਥਾਨਿ.” (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ. “ਨਾਵ ਰੂਪ ਭਇਓ ਸਾਧਸੰਗੁ.” (ਜੈਤ ਮਃ ੫) 10. ਭਾਈ ਗੁਰਦਾਸ ਜੀ ਨੇ ਸੁਰੂਪਾ ਲਈ ਭੀ ਰੂਪ ਸ਼ਬਦ ਵਰਤਿਆ ਹੈ. “ਗੁਰੁਮੁਖ ਪਰਧਨ ਰੂਪ ਨਿੰਦ ਨ ਗੋਈਐ.” (ਵਾਰ ੧੯) ਗੁਰੁਮੁਖ ਪਰਧਨ ਅਤੇ ਸੁਰੂਪਾ ਪਰ ਇਸਤ੍ਰੀ ਦਾ ਤ੍ਯਾਗ ਕਰਦੇ ਅਤੇ ਨਿੰਦਾ ਨਹੀਂ ਆਖਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|