Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺg. 1. ਪ੍ਰਕਾਰ। 2. ਪ੍ਰੇਮ, ਲਗਨ। 3. ਖੁਸ਼ੀਆਂ, ਮੌਜ, ਮੇਲਾ, ਅਨੰਦ। 4. ਵਰਣ, ਰੰਗ। 5. ਚੋਜ। 6. ਮੌਜ, ਮਸਤੀ, ਮਗਨਤਾ। 7. ਸ਼ੋਭਾ (ਮਹਾਨਕੋਸ਼)। 8. ਕੰਗਾਲ, ਰੰਕ। 9. ਅਨੰਦੀ, ਮੌਜ/ਅਨੰਦ ਕਰਨ ਵਾਲਾ। 1. colours, variety. 2. love, cheers. 3. pleasure, bliss. 5. forms, colour, dye. 5. plays, wonderous/majestic acts. 6. carefreenessm, ease, ecstasy. 7. affection. 8. poor, penniless. 9. who lives in merriment. ਉਦਾਹਰਨਾ: 1. ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ Japujee, Guru Nanak Dev, 34:4 (P: 7). 2. ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥ Raga Sireeraag 3, 47, 4:2 (P: 32). ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥ (ਪ੍ਰੇਮ ਨਾਲ). Raga Sireeraag 4, 67, 2:2 (P: 40). ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥ (ਪ੍ਰੇਮ/ਸੁਆਦ ਨਾਲ). Raga Goojree 3, Vaar 5, Salok, 3, 1:6 (P: 510). 3. ਰਸ ਭੋਗਹਿ ਖੁਸ਼ੀਆ ਕਰਹਿ ਮਾਣਹਿ ਰੰਗ ਅਪਾਰ ॥ Raga Sireeraag 5, 71, 1:2 (P: 42). ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥ Raga Sireeraag 5, 85, 1:2 (P: 47). ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ (ਤਮਾਸ਼ੇ, ਖੁਸ਼ੀਆਂ). Raga Gaurhee 5, Sukhmanee 2, 2:5 (P: 264). ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥ Raga Gaurhee 5, Vaar 16, Salok, 5, 2:5 (P: 322). 4. ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥ Raga Gaurhee 5, 81, 1:1 (P: 179). ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥ Raga Gaurhee 5, 141, 1:2 (P: 194). ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥ Raga Gaurhee 5, Baavan Akhree, 9ਸ :1 (P: 251). ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥ Raga Devgandhaaree, 5, 15, 1:1 (P: 531). 5. ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ Raga Gaurhee 5, Sukhmanee 9, 8:6 (P: 275). 6. ਅਪਨੇ ਰੰਗ ਰਵੈ ਅਕੇਲਾ ॥ Raga Sorath, Kabir, 4, 2:4 (P: 655). ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥ Raga Bhairo 5, 57, 1:2 (P: 1153). 7. ਰੰਗ ਰਸਾ ਤੂੰ ਮਨਹਿ ਅਧਾਰੁ ॥ Raga Gaurhee 5, 87, 3:2 (P: 181). 8. ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ Raga Maaroo 5, Vaar 17:3 (P: 1100). ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ Raga Saarang 4, Vaar 21:1 (P: 1245). 9. ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥ Raga Saarang 5, 15, 4:2 (P: 1207).
|
SGGS Gurmukhi-English Dictionary |
[P. n.] Colour, P. v. to dye, to colour
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m colour, hue, complesion; dye, paint, colourant, colouring colouration; in cards, suit, trump suit; fig. condition, state, situation, circumstance; enjoyment, merriment, love, pleasure."
|
Mahan Kosh Encyclopedia |
ਸੰ. {रङ्ग.} ਨਾਮ/n. ਆਨੰਦ. ਖ਼ੁਸ਼ੀ. “ਮਨਿ ਬਿਲਾਸ ਬਹੁ ਰੰਗ ਘਣਾ.” (ਸ੍ਰੀ ਮਃ ੫) 2. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. “ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ.” (ਵਾਰ ਮਾਰੂ ੨ ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ- ਤੁਰੰਗ 4। 3. ਰਾਂਗਾ. ਕਲੀ। 4. ਜੰਗ ਦੀ ਥਾਂ। 5. ਪ੍ਰੇਮ. ਅਨੁਰਾਗ। 6. ਸ਼ੋਭਾ. “ਰੰਗ ਰਸਾ ਤੂੰ ਮਨਹਿ ਅਧਾਰੁ.” (ਗਉ ਮਃ ੫) 7. ਫ਼ਾ. [رنّگ] ਵਰਣ. ਲਾਲ ਪੀਲਾ ਆਦਿ.{1852} “ਰੰਗਿ ਰੰਗੀ ਰਾਮ ਅਪਨੈ ਕੈ.” (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। 8. ਖੇਲ. ਲੀਲਾ। 9. ਨੇਕੀ। 10. ਅਰੋਗਤਾ. ਤਨਦੁਰੁਸਤੀ। 11. ਧਨ. ਸੰਪਦਾ. “ਰੰਗ ਰੂਪ ਰਸ ਬਾਦਿ.” (ਵਾਰ ਗਉ ੨ ਮਃ ੫) 12. ਲਾਭ. ਨਫਾ। 13. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. “ਰੰਗ ਰਾਇ ਸੰਚਹਿ ਬਿਖਮਾਇਆ.” (ਮਃ ੪ ਵਾਰ ਸਾਰ). Footnotes: {1852} ਪ੍ਰਧਾਨ ਸੱਤ ਰੰਗ ਹਨ- ਨੀਲਾ, ਪੀਲਾ, ਹਰਾ, ਲਾਲ, ਨਰੰਜੀ, ਬਨਫ਼ਸ਼ਈ ਅਤੇ ਸਰਦਈ.
Mahan Kosh data provided by Bhai Baljinder Singh (RaraSahib Wale);
See https://www.ik13.com
|
|