Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺg⒤. 1. ਰੰਗ ਦੁਆਰਾ, ਪਿਆਰ ਨਾਲ। 2. ਪ੍ਰੇਮ ਵਿਚ। 3. ਇਕ ਰਸ ਹੋ ਕੇ। 4. ਰੂਪ ਵਿਚ। 5. ਮੌਜ ਵਿਚ। 6. ਰੰਗ ਵਿਚ, ਵਰਣ ਵਿਚ। 7. ਸੁਆਦਾਂ, ਖੁਸ਼ੀਆਂ। 8. ਰੰਗ ਲੈ। 1. through love. 2. in love. 3. with affection, attentively. 4. unconcerned. 5. pleasure. 6. in love; colour. 7. merry making. 8. imbue. ਉਦਾਹਰਨਾ: 1. ਓਹੁ ਧੋਪੈ ਨਾਵੈ ਕੈ ਰੰਗਿ ॥ Japujee, Guru Nanak Dev, 20:6 (P: 4). 2. ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ (ਪਿਆਰ ਵਿਚ). Raga Aaasaa 5, So-Purakh, 4, 1:2 (P: 12). ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥ Raga Sireeraag 3, 50, 4:3 (P: 33). 3. ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥ (ਭਾਵ ਇਕਾਗਰ ਚਿਤ). Raga Sireeraag 5, 88, 1:1 (P: 48). 4. ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥ Raga Maaroo 1, Vaar 17ਸ, 2, 2:2 (P: 146). 5. ਜੋ ਕਿਛੁ ਕੀਨੋ ਸੁ ਆਪਨੈ ਰੰਗਿ ॥ Raga Gaurhee 5, Sukhmanee 12, 6:5 (P: 279). ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥ Raga Aaasaa 1, Vaar 20ਸ, 1, 2:5 (P: 473). 6. ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥ Raga Gaurhee 4, Vaar 19ਸ, 4, 1:5 (P: 311). ਬਸਤ੍ਰ ਹਮਾਰੈ ਰੰਗਿ ਚਲੂਲ ॥ (ਰੰਗ ਦੇ). Raga Aaasaa 5, 7, 3:1 (P: 372). ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥ Raga Aaasaa 5, 52, 4:1 (P: 384). 7. ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ Raga Aaasaa 1, Asatpadee 11, 5:2 (P: 417). ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥ (ਖੁਸ਼ੀਆਂ). Raga Aaasaa 4, Chhant 21, 1:3 (P: 451). 8. ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥ Raga Gond 5, 13, 2:4 (P: 866).
|
Mahan Kosh Encyclopedia |
ਰੰਗ (ਪ੍ਰੇਮ) ਵਿੱਚ. “ਰੰਗਿ ਹਸਹਿ ਰੰਗਿ ਰੋਵਹਿ.” (ਵਾਰ ਆਸਾ) 2. ਰੰਗ ਕਰਕੇ. ਰੰਗ ਦ੍ਵਾਰਾ. ਦੇਖੋ- ਰੰਗ ਸ਼ਬਦ. “ਓਹੁ ਧੋਪੈ ਨਾਵੈ ਕੈ ਰੰਗਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|