Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-é. 1. ਲੈਂਦਾ ਹੈ, ਲਵੇ। auxiliary verb. “ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥” ਸਿਰੀ ੧, ੧੦, ੪:੪ (੧੮) “ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥” ਮਾਝ ੩, ਅਸ ੧੫, ੮:੨ (੧੧੮). 2. ਉਚਾਰਨ ਕਰੇ, ਜਪੇ, ਲਵੇ। recite, meditate. “ਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥” ਸਿਰੀ ੪, ਵਾਰ ੧੧ ਸ, ੩, ੨:੬ (੮੭). 3. ਲੈਣ ਨਾਲ। reciting, meditating. “ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ ॥” ਗਉ ੫, ੧੫੩*, ੨:੧ (੨੧੩). 4. ਪ੍ਰਾਪਤ ਕਰਦਾ। gets, receives, obtains. “ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥” ਗਉ ੪, ਵਾਰ ੮:੧ (੩੦੪). 5. ਲੈਣ। taking. “ਲਏ ਦਿਤੇ ਵਿਣੁ ਰਹੈ ਨ ਕੋਇ ॥” ਆਸਾ ੧, ੪, ੩:੨ (੩੫੦). 6. ਲੈ ਕੇ। taken along. “ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥” ਆਸਾ ੫, ੧੦, ੧:੧ (੩੭੩). 7. ਭਾਵ ਧਾਰਨ ਕਰੇ, ਰਖੇ। places, takes. “ਤਿਸ ਕਾ ਭਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥” ਆਸਾ ਕਬ, ੭, ੩:੨ (੪੭੭). 8. ਖਰੀਦੇ। buy, purchase. “ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥” ਰਾਮ ੩, ਵਾਰ ੧੬ ਸ, ੨, ੨:੪ (੯੫੪).
|
Mahan Kosh Encyclopedia |
ਲੈਣ ਤੋਂ. ਲੇਨੇ ਸੇ. “ਨਾਮ ਲਏ ਯਮਭਯ ਨਹੀਂ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|