Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lagaa. 1. ਸ਼ੁਰੂ ਹੋਇਆ, ਲਗਾ। attached, started. “ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥” ਸਿਰੀ ੧, ੧੯, ੧:੧ (੨੧) “ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥” ਸਿਰੀ ੫, ਅਸ ੨੯, ੨:੩ (੭੩) “ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕ ॥” ਆਸਾ ੧, ਵਾਰ ੧੯ ਸ, ੧, ੧:੩ (੪੭੩). 2. ਹੋ ਗਿਆ, ਜੁੜ ਗਿਆ, ਪੈ ਗਿਆ। are in, embrace, afflicted. “ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥” ਸਿਰੀ ੩, ੩੪, ੩:੩ (੨੬) “ਵਡਭਾਗੀ ਹਰਿ ਪਾਇਆ ਹਰਿ ਅਹਿਨਿਸਿ ਲਗਾ ਭਾਉ ॥” ਸਿਰੀ ੪, ਵਣ ੧, ੨:੪ (੮੨) “ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥” (ਹੋ ਗਿਆ, ਚਿੰਬੜ ਗਿਆ) ਆਸਾ ੩, ਛੰਤ ੭, ੬:੪ (੪੪੧). 3. ਜੁੜਿਆ ਰਹਾਂ, ਲਗਾਂ, ਢਹਿ ਪਵਾਂ। fall, attach with. “ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥” ਸਿਰੀ ੩, ੪੪, ੨:੨ (੩੦) “ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥” ਸਿਰੀ ੩, ੬੦, ੪:੧ (੩੭) “ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥” (ਲਗਾਂ, ਢਹਿ ਪਵਾਂ) ਸਿਰੀ ੫, ਅਸ ੨੯, ੧੦:੩ (੭੩). 4. ਜੁਟਿਆ। engaged. “ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥” ਸਿਰੀ ੫, ੭੩, ੧*:੨ (੪੩). 5. ਭਾਵ ਮਿਲਿਆ। got. “ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥” ਗਉ ੪, ਵਾਰ ੨੦ ਸ, ੪, ੧:੭ (੩੧੫) “ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥” (ਤੇ ਆਇਆ) ਆਸਾ ੧, ਵਾਰ ੧੯ ਸ, ੧, ੧:੪ (੪੭੩). 6. ਲਗਨ, ਪ੍ਰੇਮ। attachment, affection. “ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥” ਆਸਾ ੧, ਵਾਰ ੨੨ ਸ, ੨, ੧:੪ (੪੭੪). 7. ਜੁੜਿਆ ਹੋਇਆ। inflicted. “ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥” ਬਿਹਾ ੪, ਵਾਰ ੧੫ ਸ, ੩, ੧:੩ (੫੫੪). 8. ਜੁੜਿਆ, ਲਗਾ। set there on. “ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥” ਸੋਰ ੪, ਵਾਰ ੧੧:੨ (੬੪੬). 9. ਵਜਿਆ, ਪਿਆ। struck, hit. “ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥” ਜੈਤ ੫, ਵਾਰ ੯:੪ (੭੦੮) “ਤਬ ਨਰੁ ਸੁਤਾ ਜਾਗਿਆ ਸਿਰਿ ਡੰਡ ਲਗਾ ਬਹੁ ਭਾਰੁ ॥” ਸਲੋ ੩, ੪੨:੩ (੧੪੧੭). 10. ਲਗਿਆ, ਜਾਪਿਆ। seem. “ਸਦਾ ਸੁਖ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥” ਰਾਮ ੫, ਛੰਤ ੩, ੪:੪ (੯੨੬). 11. ਫੱਬਿਆ, ਜਚਿਆ। behove, suit “ਅਬਿਨਾਸੀ ਅਬਿਗਤੁ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥” ਮਾਰੂ ੫, ਸੋਲਾ ੧੧, ੭:੩ (੧੦੮੨).

SGGS Gurmukhi-English Dictionary
[Var.] From Lahau
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਲਗਨ। 2. ਸੰਬੰਧਿਤ. “ਸਭਕਿਛੁ ਤੁਝਹੀ ਹੈ ਲਗਾ.” (ਮਾਰੂ ਸੋਲਹੇ ਮਃ ੫) 3. ਨਾਮ/n. ਤਾਕੁਬ. ਪਿੱਛਾ. “ਤਾਂਕੋ ਲਗਾ ਨ ਤਜ ਤਿਂਹ ਦਯੋ.” (ਚਰਿਤ੍ਰ ੧੦੦) 4. ਦੇਖੋ- ਲੱਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits