Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaa-ee. 1. ਲਾਈ, ਲਾ ਦਿੱਤੀ। embraced, applied. “ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥” ਸਿਰੀ ੫, ਪਹ ੪, ੪:੪ (੭੭) “ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥” (ਭਾਵ ਨੁਕਸ ਪਾ ਦਿਤਾ) ਆਸਾ ਕਬ, ੧੬, ੨:੨ (੪੭੯) “ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥” (ਲਾਈ ਭਾਵ ਮਲੀ) ਗੂਜ ਤ੍ਰਿਲੋ, ੧, ੨:੨ (੫੨੬). 2. ਭਾਵ ਬਾਲੀ, ਜਗਾਈ। imbued, lighted, kindled. “ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥” ਧਨਾ ਰਵਿ, ੩, ੨:੨ (੬੯੪). 3. ਲਾਉਂਦਾ। impose. “ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਤੀ ਡੰਡੁ ਨ ਲਗਾਈ ॥” ਸੂਹੀ ੪, ੧੦, ੪:੨ (੭੩੪). 4. ਜੋੜੀ। attached. “ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥” ਰਾਮ ੩, ਅਸ ੨, ੨੪:੧ (੯੧੦).
|
|