Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagee. 1. ਰਹੀ ਹੈ। comes. “ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥” ਸਿਰੀ ੧, ੨੪, ੩:੨ (੨੩). 2. ਜੁੜ ਗਈ, ਪੈ ਗਈ, ਹੋਈ। embrased, contracted. “ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥” ਸਿਰੀ ੫, ੮੩, ੧:੧ (੪੬) “ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥” ਸਿਰੀ ੫, ਅਸ ੨੬, ੫:੪ (੭੦). 3. ਚਿਪਕਣਾ, ਚੰਬੜਨਾ। soiled, attached, applies. “ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥” ਮਾਝ ੧, ਵਾਰ ੪ ਸ, ੧, ੨:੨ (੧੩੯) “ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥” ਕੇਦਾ ੫, ੧੫, ੧:੨ (੧੧੨੨). 4. ਚਲੀ ਆ ਰਹੀ ਹੈ। accordingly. “ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥” ਮਾਝ ੧, ਵਾਰ ੨੧ ਸ, ੧, ੨:੩ (੧੪੮). 5. ਭਾਵ ਆਈ। dampness has arrived. “ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥” (‘ਵਤ ਲਗੀ’ ਮੁਹਾਵਰਾ ਹੈ ਭਾਵ ਵਤਰ ਆਇਆ ਹੈ) ਗਉ ੫, ਵਾਰ ੧੫ ਸ, ੫, ੧:੧ (੩੨੧). 6. ਜੁੜੀ। attatched. “ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥” ਵਡ ੧, ੨, ੪:੨ (੫੫੭) “ਨਾਨਕ ਲਗੀ ਤਤ ਲੈ ਤੂੰ ਸਚਾ ਮਨਿ ਸਚੁ ॥” ਮਲਾ ੧, ਵਾਰ ੧ ਸ, ੩, ੧:੧੧ (੧੨੭੯). 7. ਜਾਗੀ, ਉਤਪਨ ਹੋਈ। enshrine, emanate. “ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥” ਸੋਰ ੫, ੧੬, ੪:੨ (੬੧੩) “ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ ॥” ਟੋਡੀ ੪, ੧, ੧:੧ (੭੧੧). 8. ਜਾਪੀ, ਭਾਸੀ। seemed. “ਪ੍ਰਭ ਕੀ ਆਗਿਆ ਲਗੀ ਪਿਆਰੀ ॥” ਰਾਮ ੫, ੧੬, ੧:੨ (੮੮੭). 9. ਲਗੇ ਹੋਣ ਤੇ, ਪਈ ਹੋਣ ਤੇ। laid. “ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥” ਮਲਾ ੧, ਵਾਰ ੨੨ ਸ, ੧, ੨:੨ (੧੨੮੮). 10. ਸ਼ੁਰੂ ਹੋਈ, ਆਰੰਭ ਹੋਈ। began. “ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥” ਸਲੋ ਫਰ, ੪੧:੧ (੧੩੮੦). 11. (ਚੋਟ) ਲਗੀ। struck. “ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥” ਸਲੋ ੧, ੧੩:੧ (੧੪੧੧).
|
Mahan Kosh Encyclopedia |
ਲਗਨ ਹੋਈ। 2. ਨਾਮ/n. ਲੁਗਾਈ. ਪਤਿ ਨਾਲ ਲਗਨ ਹੋਈ. ਪਤਨੀ. “ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ। ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ॥” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|