Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagé. ਜੁਟੇ, (ਕਿਸੇ) ਕੰਮ ਲਗੇ/ਲਗ ਜਾਏ। ਜੁਟ ਗਏ, (ਕਿਸੇ) ਕੰਮ ਲਗ ਗਏ। ਲਗ ਗਏ। got engaged/indulged in, started to do something. got attached. got to strike. 1. ਜੁਟ ਗਏ। engaged. “ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥” ਸਿਰੀ ੧, ੧੧, ੧:੨ (੧੮) “ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ ॥” ਆਸਾ ੫, ੧੪੦, ੧*:੨ (੪੦੬). 2. ਰੁਚਿਤ ਹੋਏ। attracted. “ਜੇ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥” ਸਿਰੀ ੪, ਵਾਰ ੮ ਸ, ੩, ੨:੩ (੮੫). 3. ਜੁੜੇ। conjoin. “ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥” ਮਾਝ ੩, ਅਸ ੧੯, ੫:੨ (੧੨੧). 4. ਸ਼ੁਰੂ ਹੋਏ। started. “ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥” ਗਉ ੪, ਵਾਰ ੩੦ ਸ, ੪, ੧:੩ (੩੧੫). 5. ਭਾਵ ਪੁਜੇ। viz., came to an end. “ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥” (ਭਾਵ ਮੁਕ ਗਏ ਥੋੜੇ ਦਿਨ ਜੋ ਸਨ) ਗਉ ੪, ਵਾਰ ੩੦:੩ (੩੧੬). 6. ਲਗੇ ਹੋਏ ਹਨ, ਫਲੇ ਫੁਲੇ ਹਨ। grown, sprout. “ਤਿਸ ਕੈ ਪੇਡਿ ਲਗੇ ਫਲ ਫੂਲਾ ॥” ਆਸਾ ਕਬ, ੨੨, ੩:੨ (੪੮੧) “ਫੂਲ ਲਗੇ ਫਲ ਰਤਨ ਭਾਂਤਿ ॥” ਬਸੰ ੫, ੧, ੪:੨ (੧੧੮੦). 7. ਭਾਸੇ, ਜਾਪੇ। appeared. “ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥” ਆਸਾ ਧੰਨਾ, ੧, ੧:੧ (੪੮੭). 8. ਲਗੋ, ਜੁੜੋ, ਰੁਚਿਤ ਹੋਵੋ। attached, unite. “ਬੋਲੈ ਸੇਖ ਫਰੀਦੁ ਪਿਅਰੇ ਅਲਹ ਲਗੇ ॥” ਆਸਾ ਫਰ, ੨, ੧:੧ (੪੮੮). 9. ਲਗਨ ਨਾਲ, ਜੁੜਨ ਨਾਲ। being linked, being associated. “ਸਤਿਗੁਰ ਚਰਨ ਲਗੈ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥” ਸੋਰ ੫, ੯੦, ੨:੨ (੬੩੦). 10. ਵਜੇ, ਲਗੇ। strike, hit. “ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥” ਮਾਰੂ ੧, ੧੨, ੧:੩ (੯੯੩).
|
|