Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagæ. 1. ਲਗਦੀ ਭਾਵ ਹੁੰਦੀ ਹੋਵੇ। strike, stick. “ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥” ਸਿਰੀ ੧, ੮, ੨:੧ (੧੭) “ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥” ਮਾਝ ੩, ਅਸ ੨੧, ੭:੧ (੧੨੨). 2. ਲਗਦਾ ਹੈ। tastes. “ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥” ਸਿਰੀ ੫, ੮੯, ੪:੩ (੪੯). 3. ਲਗਦਾ (ਪੋਂਹਦਾ)। touch; feel. “ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥” ਸਿਰੀ ੫, ੯੩, ੩:੨ (੫੦) “ਚਿਤਿ ਆਵੈ ਉਸੁ ਪਾਰਬ੍ਰਹਮ ਲਗੈ ਨ ਤਤੀ ਵਾਉ ॥” ਸਿਰੀ ੫, ਅਸ ੨੬, ੧:੪ (੭੦) “ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥” ਗਉ ੫, ਛੰਤ ੨, ੩:੩ (੨੪੮). 4. ਲਗਦਾ ਭਾਵ ਜੁੜਦਾ ਹੈ ਅਰਥਾਤ ਹੁੰਦਾ ਹੈ, ਪੈਂਦਾ ਹੈ। feel, united. “ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥” ਸਿਰੀ ੧, ਅਸ ੮, ੭:੨ (੫੮) “ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥” (ਜੁੜਦੀ, ਲਗਦੀ) ਸਿਰੀ ੩, ਅਸ ੨੧, ੫:੧ (੬੭). 5. ਵਜਦਾ ਹੈ। strike. “ਹਉਮੈ ਕਰਮ ਕਮਾਵਦੇ ਜਮ ਡੰਡੁ ਲਗੈ ਤਿਨ ਆਇ ॥” ਸਿਰੀ ੩, ਅਸ ੧੯, ੧:੧ (੬੫). 6. ਛੂਹੇ, ਲਗੇ, ਚੰਬੜੇ। come to strike. “ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥” ਸਿਰੀ ੩, ਅਸ ੨੫, ੧*:੨ (੬੯) “ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥” ਮਾਝ ੧, ਵਾਰ ੩ ਸ, ੨, ੨:੨ (੧੩੯) “ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥” (ਲਗ ਜਾਏ) ਮਾਝ ੧, ਵਾਰ ੬ ਸ, ੧, ੧:੧ (੧੪੦) “ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥” (ਚੰਬੜੀ ਹੈ) ਆਸਾ ੫, ੩੪, ੧*:੨ (੩੫੯). 7. ਜਾਪਦਾ/ਲਗਦਾ ਹੈ, ਭਾਉਂਦਾ। finds. “ਸਤਿ ਹੋਵਨੁ ਮਨਿ ਲਗੈ ਨ ਰਾਤੀ ॥” (ਭਾਵੇ) ਗਉ ੫, ੯੮, ੨:੨ (੧੮੫). 8. ਲਗਦੀ। suffers. “ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥” ਮਾਝ ੫, ਬਾਰਾ ੪:੩ (੧੩੪) “ਅਹਿਕਰੁ ਕਰੇ ਸੁ ਅਹਿਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥” (ਲਗਨਾ) ਮਾਰੂ ੫, ਵਾਰ ੧੧:੩ (੧੦੯੮). 9. ਹਥ ਪਾਏ। start doing some thing. “ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥” ਮਾਝ ੧, ਵਾਰ ੨੨ ਸ, ੨, ੧:੧ (੧੪੮). 10. ਹੁੰਦੀ ਹੋਵੈ। xxx. “ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥” (ਕਥਾ ਵਾਰਤਾ ਹੁੰਦੀ ਹੋਵੈ) ਮਾਝ ੧, ਵਾਰ ੨੬ ਸ, ੧, ੧:੧੫ (੧੫੦). 11. ਰੁਚਿਤ ਹੋਵੇ। interested. “ਨਾਮੁ ਬਿਸਾਰਿ ਲਗੈ ਅਨ ਸੁਆਇ ॥” ਗਉ ੫, ੧੩੪, ੩:੧ (੧੯੨) “ਸੋਇ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥” ਆਸਾ ੫, ੧੦੭, ੨:੨ (੩੯੭). 12. ਆਉਂਦਾ, ਢੁੱਕਦਾ। come near. “ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥” ਗਉ ੫, ੧੫੮, ੨:੨ (੧੯੭) “ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥” ਗੂਜ ੫, ਵਾਰ ੮:੫ (੫੨੦). 13. ਮੰਨਦਾ। accept, adopt “ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥” ਗਉ ੪, ਵਾਰ ੧੫ ਸ, ੪, ੧:੨ (੩੦੮). 14. ਜੁਟੇ, ਲਗਦਾ। engaged. “ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥” ਆਸਾ ੧, ਵਾਰ ੨੨:੧ (੪੭੪) “ਹੋਇ ਹਲਾਲੁ ਲਗੈ ਹਕਿ ਜਾਇ ॥” ਰਾਮ ੩, ਵਾਰ ੧੯ ਸ, ੧, ੨:੭ (੯੫੬). 15. ਲਗਦਾ, ਮਹਿਸੂਸ ਹੁੰਦਾ। feel. “ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥” ਆਸਾ ਕਬ, ੩, ੧*:੨ (੪੭੬). 16. ਲਗਨ ਤੇ, ਲਗਨ ਨਾਲ। affected. “ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥” ਵਡ ੪, ਵਾਰ ੪ ਸ, ੩, ੧:੨ (੫੮੭) “ਸਾਚਿ ਲਗੈ ਤਾ ਹਉਮੈ ਜਾਈਐ ॥” ਸੂਹੀ ੫, ੨, ੨:੪ (੭੩੬). 17. ਟਿਕੈ। relax. “ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥” ਮਾਰੂ ੫, ਵਾਰ ੧੧:੧ (੧੦੯੮).
|
|