Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahi. 1. ਉਤਰ ਜਾਣਾ, ਮੁਕ ਜਾਣਾ। removed. “ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥” ਸਿਰੀ ੪, ਵਾਰ ੧੩:੩ (੮੮). 2. ਲਖ ਕੇ, ਸਮਝ ਕੇ, ਪਾ ਕੇ। embracing, find. “ਤਉ ਅਲਹ ਲਹੈ ਲਹਿ ਚਰਨ ਸਮਾਵੈ ॥” ਗਉ ਕਬ, ਬਾਅ ੩੬:੪ (੩੪੨) “ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥” ਧਨਾ ੪, ੫, ੨:੧ (੬੬੮). 3. ਲਭ ਕੇ। obtain, find. “ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥” ਬਿਲਾ ੧, ਥਿਤੀ ੧੮:੧ (੮੪੦) “ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭ੍ਰਮਿਆ ਲਹਿ ਨ ਸਕਾਈਐ ॥” (ਲਭ) ਬਸੰ ੪, ੬, ੨:੧ (੧੧੭੯). 4. ਪ੍ਰਾਪਤ ਕਰਦੇ ਹਨ। achieve. “ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰ ਮਾਨਵਹਿ ਲਹਿ ॥” ਸਵ ੩ ਜਾਲ, ੧੪:੫ (੧੩੯੫).
|
Mahan Kosh Encyclopedia |
ਕ੍ਰਿ. ਵਿ. ਦੇਖਕੇ. “ਲਹਿ ਰੂਪ ਅਪਾਰਾ.” (ਚੰਦ੍ਰਾਵ) 2. ਉਤਰਕੇ। 3. ਲਖ (ਜਾਣ) ਕੇ। 4. ਲੱਭਕੇ. ਪ੍ਰਾਪਤ ਕਰਕੇ। 5. ਵ੍ਯ. ਤੀਕ. ਤਕ. ਤੋੜੀ. ਲਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|