Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laagaa. 1. ਲਗਾ, ਜੁੜਿਆ। attached. “ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥” ਸਿਰੀ ੩, ੩੪, ੨:੩ (੨੬). 2. ਲਗਾਂ। touch. “ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤਾ ਥੀਵਿਆ ॥” (ਮਥੇ ਲਗਾ, ਸਾਹਮਣੇ ਆਇਆ) ਸਿਰੀ ੪, ਪਹ ੩, ੧:੪ (੭੬). 3. ਰੁਚਿਤ ਹੋਇਆ। attracted. “ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ ॥” ਸਿਰੀ ੩, ੬੨, ੩:੨ (੩੮). 4. ਮਹਿਸੂਸ ਹੋਇਆ। felt. “ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥” ਗਉ ੫, ਸੁਖ ੫, ੧:੭ (੨੬੮). 5. ਲਗਾ, ਜੁਟ ਗਿਆ। attached. “ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥” ਗਉ ੫, ਥਿਤੀ ੧੫:੨ (੩੦੦). 6. ਲਗਾ ਹੋਇਆ, ਚੰਬੜਿਆ ਹੋਇਆ। attached. “ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥” ਗਉ ਕਬ, ੨੯, ੧*:੧ (੩੨੯). 7. ਆਰੰਭ ਹੋਇਆ। startede. “ਸੋ ਦਿਨੁ ਆਵਨ ਲਾਗਾ ॥” ਧਨਾ ਕਬ, ੨, ੧*:੧ (੬੯੨). 8. ਭਾਵ ਅਸਰ ਹੁੰਦਾ। effected. “ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥” ਸਲੋ ਕਬ, ੧੮੯:੧ (੧੩੭੪).
|
SGGS Gurmukhi-English Dictionary |
[Var.] From Lâga
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. nearness, closeness, vicinity, proximity; sore or wound caused by chafing, excoriation, gall.
|
Mahan Kosh Encyclopedia |
ਨਾਮ/n. ਪਾਸ ਦਾ ਭਾਗ. ਗਵਾਂਢ। 2. ਘੋੜੇ ਦੀ ਪਿੱਠ ਪੁਰ ਕਾਠੀ ਦੀ ਰਗੜ ਤੋਂ ਹੋਇਆ ਘਾਉ। 3. ਕਰਜ ਪੁਰ ਸੂਦ ਤੋਂ ਵਧਾਈ ਹੋਈ ਰਕਮ. ਜਿਵੇਂ- ਉਸਨੇ ਰੁਪਯਾ ਸੈਕੜਾ ਸੂਦ ਅਤੇ ਦਸ ਰੁਪਯੇ ਲਾਗਾ ਲਿਆ। 4. ਵਿ. ਲਗਨ. ਲੱਗਿਆ ਹੋਇਆ। 5. ਮੁਅੱਸਿਰ. ਅਸਰ ਕਰਨ ਵਾਲਾ. “ਗੁਰੁ ਲਾਗਾ ਤਬ ਜਾਨੀਐ, ਮਿਟੈ ਮੋਹੁ ਤਨ ਤਾਪੁ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|