Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laag ⒤. 1. ਲਗਦੀ, ਛੂੰਹਦੀ। touched. “ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥” ਸਿਰੀ ੩, ੪੧, ੩:੨ (੨੯) “ਮਨਮੁਖ ਫਿਰਹਿ ਨ ਜਾਣਹਿ ਸਤਿਗੁਰੁ ਹਉਮੈ ਅੰਦਰਿ ਲਾਗਿ ॥” ਸਿਰੀ ੩, ੪੧:੪:੨ (੨੯). 2. ਲਗ ਕੇ। attached. “ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥” ਸਿਰੀ ੪, ੬੮, ੧:੨ (੪੧). 3. ਜੁੜ ਕੇ। attached. “ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥” ਸਿਰੀ ੧, ਅਸ ੧੭, ੧*:੨ (੬੪) “ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ ॥” ਬਿਲਾ ੫, ੩੪, ੩:੨ (੮੦੯). 4. ਪਿੱਛਾ। chase. “ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥” ਜੈਤ ੫, ੫, ੧:੨ (੭੦੧). 5. ਪਾਹ, ਲਾਗ (ਸ਼ਬਦਾਰਥ ਦਰਪਣ, ਨਿਰਣੈ); ਲਗਨ, ਪਿਆਰ, ਪ੍ਰੀਤ (ਮਹਾਨ ਕੋਸ਼)। love, attachment. “ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥” ਆਸਾ ੩, ਅਸ ੩੧, ੪:੧ (੪੨੭) “ਲਗੀ ਲਾਗਿ ਸੰਤ ਸੰਗਾਰਾ ॥” ਮਾਰੂ ੫, ਸੋਲਾ ੯, ੧੫:੨ (੧੦੮੧). 6. ਲਗ ਗਿਆ। attached. “ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥” ਜੈਤ ੫, ੫, ੨:੨ (੭੦੧). 7. ਲਗਦਾ ਭਾਵ ਪੈਂਦਾ। chased. “ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥” ਸੂਹੀ ੧, ਅਸ ੪, ੬:੧ (੭੫੨). 8. ਲਗੀ ਹੋਈ। effected. “ਕਾਇਆ ਅਹਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥” ਮਾਰੂ ੧, ੩, ੩:੧ (੯੯੦).
|
Mahan Kosh Encyclopedia |
ਨਾਮ/n. ਅਗਨਿ. ਆਗ. “ਹਉਮੈ ਅੰਦਰਿ ਲਾਗਿ.” (ਸ੍ਰੀ ਮਃ ੩) 2. ਲਗਨ. ਪਿਆਰ. ਪ੍ਰੀਤਿ. “ਭੈ ਬਿਨੁ ਲਾਗਿ ਨ ਲਗਈ.” (ਆਸਾ ਅ: ਮਃ ੩) 3. ਤਆਕ਼ੁਬ (ਪਿੱਛਾ) ਕਰਨ ਦੀ ਕ੍ਰਿਯਾ. “ਤਉ ਜਮਿ ਛੋਡੀ ਮੋਰੀ ਲਾਗਿ.” (ਜੈਤ ਮਃ ੫) 4. ਕ੍ਰਿ. ਵਿ. ਲੱਗਕੇ. “ਉਧਰਹਿ ਲਾਗਿ ਪਲੇ.” (ਸਾਰ ਮਃ ੫) ਲੜ ਲੱਗਕੇ ਉਧਰਹਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|