Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laagé. 1. ਪਏ, ਪੈਕੇ। attached. “ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥” ਸਿਰੀ ੧, ੧੪, ੨:੨ (੧੯) “ਸਾਕਤ ਬਧਿਕ ਮਾਇਆਧਾਰੀ ਤਿਨ ਜਨ ਜੋਹਨਿ ਲਾਗੇ ॥” (ਲਗਦਾ ਹੈ) ਗਉ ੪, ੬੨, ੪:੧ (੧੭੨). 2. ਵਲ ਰੁਚਿਤ ਹੋਏ, ਜੁੜੇ, ਲਗੇ ਹਨ। attached, attracted. “ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥” ਮਾਝ ੩, ੩, ੧*:੨ (੧੧੦) “ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥” ਗਉ ੫, ਸੁਖ ੧, ੫:੯ (੨੬੩) “ਕੇਤਕ ਸਿਧ ਭਏ ਲਿਵ ਲਾਗੇ ॥” (ਜੁੜਨ ਨਾਲ) ਗਉ ਕਬ, ੩੭, ੧*:੨ (੩੩੦) “ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥” (ਲਗੇ, ਜੁੜੇ ਭਾਵ ਮਿਲੇ) ਆਸਾ ੫, ਛੰਤ ੧੪, ੪:੪ (੪੬੨) “ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥” (ਭਾਵ ਦਰਸ਼ਨ ਕਰਕੇ) ਦੇਵ ੪, ੧, ੧:੨ (੫੨੭). 3. ਲਗਦੇ ਹਨ, ਮਿਲਦੇ ਹਨ। get. “ਹਰਿ ਸੇਵਾ ਬਿਨੁ ਏਹ ਫਲ ਲਾਗੇ ॥” ਗਉ ੫, ਥਿਤੀ ੯:੭ (੨੯੮). 4. ਅਨੁਭਵ ਹੋਏ। felt. “ਤਬ ਪ੍ਰਭ ਨਾਨਕ ਮੀਠੇ ਲਾਗੇ ॥” ਆਸਾ ੫, ੬੩, ੪:੨ (੩੮੬) “ਹੁਕਮੀ ਵਰਸਣ ਲਾਗੇ ਮੇਹਾ ॥” (ਲਗਦਾ ਹੈ, ਸ਼ੁਰੂ ਹੁੰਦਾ ਹੈ) ਮਾਝ ੫, ੩੪, ੧:੧ (੧੦੪). 5. ਲਗੇ, ਸ਼ੁਰੂ ਹੋਏ, ਆਰੰਭ ਹੋਏ। start. “ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥” ਆਸਾ ਕਬ, ੧੫, ੩:੧ (੪੭੯). 6. ਛੂਹਿਆ, ਲਗਿਆ ਹੈ। touched. “ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥” ਵਡ ੪, ਵਾਰ ੬:੫ (੫੮੮). 7. ਵਜੇ, ਲਗੇ। attached. “ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥” ਸੋਰ ੪, ੯, ੧:੨ (੬੦੭) “ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥” (ਲਗਦਾ ਹੈ) ਮਾਰੂ ੩, ਵਾਰ ੧੩:੩ (੧੦੯੦). 8. ਲਗਿਆ ਹੋਇਆ,ਚੰਬੜਿਆ ਹੋਇਆ। attached. “ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥” ਧਨਾ ੪, ੧, ੨:੧ (੬੬੬) “ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਆਪਣੀ ਕਿਰਪਾ ਧਾਰੀ ॥” (ਲਗੇ, ਪ੍ਰਾਪਤ ਹੋਏ) ਰਾਮ ੫, ੮, ੨:੧ (੯੧੬). 9. ਲਗੇ, ਬੀਤ ਗਏ, ਲੰਘ ਗਏ। gone. “ਭਈ ਨਿਰਾਸੀ ਬਹੁਤੁ ਦਿਨ ਲਾਗੇ ॥” ਸੂਹੀ ੫, ੫, ੩:੧ (੭੩੭).
|
SGGS Gurmukhi-English Dictionary |
1. engages, devotes, attaches. 2. on engaging/ devoting/ attaching. 3. (aux. v.) happens, begins, starts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adv. near, near by, close by. (2) n.m.pl. of ਲਾਗਾ.
|
|