Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laagæ. 1. ਲਗਦਾ/ਜੁੜ ਜਾਂਦਾ ਹੈ। attached, linked, engaqged. “ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥” (ਪੈਂਦੀ) ਗਉ ੫, ਸੁਖ ੧, ੨:੫ (੨੬੨) “ਪਾਹਰੂਅਰਾ ਛਬਿ ਚੋਰੁ ਨ ਲਾਗੈ ॥” (ਭਾਵ ਪੈਂਦੇ) ਆਸਾ ੧, ੨੦, ੪:੨ (੩੫੫) “ਸੁਣਿਐ ਲਾਗੈ ਸਹਜਿ ਧਿਆਨੁ ॥” ਜਪੁ ੧੦:੪ (3) “ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥” ਸਿਰੀ ੩, ਅਸ ੨੨, ੫:੩ (੬੭) “ਸਾਧ ਜਨਾ ਕੀ ਸੇਵਾ ਲਾਗੈ ॥” (ਜੁਟ ਜਾਂਦੇ, ਲਗ ਜਾਂਦੇ) ਗਉ ੫, ਸੁਖ ੩, ੫:੨ (੨੬੬). 2. ਲਗਦੀ, ਮਹਿਸੂਸ ਹੁੰਦੀ, ਅਨੁਭਵ ਹੋਣਾ, ਉਪਜਣਾ, ਪੈਦਾ ਹੋਣਾ। feel. “ਸਾਚੈ ਨਾਮ ਕੀ ਲਾਗੈ ਭੂਖ ॥” ਆਸਾ ੧, ੩, ੧:੩ (9) “ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥” ਸਿਰੀ ੧, ਅਸ ੧੦, ੫:੧ (੫੯) “ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥” ਦੇਵ ੫, ੩੨, ੧*:੨ (੫੩੪). 3. ਅਸਰ ਕਰੇ, ਪ੍ਰਭਾਵਤ ਕਰੇ। effect. “ਇਤੁ ਤਨਿ ਲਾਗੈ ਬਾਣੀਆ ॥” ਸਿਰੀ ੧, ੩੩, ੩:੧ (੨੫). 4. ਵਜੇ, ਲਗੇ। struck. “ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥” ਸਿਰੀ ੫, ੯੦, ੪:੨ (੩੫੩) “ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮਤੀਰੁ ॥” ਸਿਰੀ ੧, ਅਸ ੭, ੧:੩ (੫੭). 5. ਲਗਦੀ ਹੈ, ਚੰਬੜਦੀ ਹੈ। struck. “ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥” ਸਿਰੀ ੪, ਵਾਰ ੧੨ ਸ, ੩, ੧:੬ (੮੭) “ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥” (ਦੂਜੇ ‘ਲਾਗੈ’ ਦੇ ਅਰਥ ‘ਜੁੜਨਾ’ ਹੈ) ਮਾਝ ੩, ਅਸ ੧੨, ੪:੩ (੧੧੬). 6. ਆਰੰਭੇ, ਕੰਮ ਕਰਨਾ ਸ਼ੁਰੂ ਕਰੇ। begin, start. “ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥” ਮਾਝ ੩, ਅਸ ੧੨, ੨:੨ (੧੧੬) “ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥” (ਆਰੰਭ ਹੋਏ) ਸੂਹੀ ੧, ੮, ੩:੨ (੭੩੦). 7. ਭਾਵ ਵੇਖਣਾ। seeing, looking at. “ਚਕਵੀ ਪ੍ਰੀਤਿ ਸੂਰਜ ਮੁਖਿ ਲਾਗੈ ॥…ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥” ਗਉ ੪, ੪੨, ੨:੧/੨ (੧੬੪). 8. ਲਗਦੀ ਭਾਵ ਹੁੰਦੀ। strike. “ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥” ਗਉ ੫, ੧੩੭*, ੨:੧ (੨੦੯). 9. ਲਗਦੇ, ਉਪਜਦੇ, (ਡਾਲ ਨਾਲ) ਲਗਦੇ। sprout. “ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥” ਆਸਾ ੧, ੧੯, ੩:੨ (੩੫੪). 10. ਰੁਚਿਤ ਹੋਏ। attached, attracted. “ਦੂਜੈ ਭਾਇ ਨ ਲਾਗੈ ਕੋਇ ॥” ਆਸਾ ੩, ੪੪, ੧:੪ (੩੬੨). 11. ਹੋ ਜਾਏ, ਪੈ ਜਾਂਦਾ ਹੈ। started having. “ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥” ਆਸਾ ੩, ੫੧, ੨:੧ (੩੬੪) “ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥” ਆਸਾ ੫, ੮੯, ੧:੪ (੩੯੩). 12. ਲਗਦੀ, ਜੁੜਦੀ। get no sleep. “ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥” ਆਸਾ ੫, ਛੰਤ ੧੪, ੨:੪ (੪੬੨). 13. ਭਾਵ ਪੈ, ਚਲ, ਲਗ। walk. “ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥” ਆਸਾ ਕਬ, ੩੪, ੧:੨ (੪੮੪) “ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥” ਮਾਰੂ ੧, ਸੋਲਾ ੧੦, ੨:੧ (੧੦੩੦).

SGGS Gurmukhi-English Dictionary
1. engages, devotes, attaches. 2. on engaging/ devoting/ attaching. 3. (aux. v.) happens, begins, starts.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits