Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laalaa. । slave. “ਲਾਲਾ ਹਾਟਿ ਵਿਹਾਜਿਆ ਕਿਆ ਤਿਸੁ ਚਤੁਰਾਈ ॥” ਗਉ ੪, ੪੬, ੪:੧ (੧੬੬) “ਰਤਨ ਜਵਾਹਰ ਹਰਿ ਮਾਣਕ ਲਾਲਾ ॥” ਵਡ ੫, ੬, ੨:੧ (੫੬੩) “ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥” ਸੂਹੀ ੫, ਛੰਤ ੧, ੧:੪ (੭੭੭) “ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ ॥” ਸਾਰ ੫, ੯੧, ੧:੨ (੧੨੨੨).
|
SGGS Gurmukhi-English Dictionary |
[Per. N.] Slave
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. epi9thet or form of address for a Hindu businessman; a kind of flower and plant.
|
Mahan Kosh Encyclopedia |
ਦੇਖੋ- ਲਾਲਹ। 2. ਵਿ. ਪ੍ਰਿਯ. ਲਾਲ. ਪਿਆਰਾ। 3. ਨਾਮ/n. ਖਤ੍ਰੀ ਅਤੇ ਵੈਸ਼੍ਯ ਵਰਣ ਦੇ ਲੋਕਾਂ ਦੀ ਸਨਮਾਨ ਬੋਧਕ ਪਦਵੀ। 4. ਫ਼ਾ. [لالا] ਦਾਸ. ਗ਼ੁਲਾਮ. ਸੇਵਕ. “ਸਤਿਗੁਰੁ ਸੇਵੇ, ਸੁ ਲਾਲਾ ਹੋਇ.” (ਆਸਾ ਮਃ ੩) 5. ਪੰਨੂ ਗੋਤ ਦਾ ਜੱਟ ਸਿੱਖ, ਜੋ ਜਨਮਸਾਖੀ ਅਨੁਸਾਰ ਭਾਈ ਬਾਲੇ ਨਾਲ ਸ਼੍ਰੀ ਗੁਰੂ ਅੰਗਦ ਜੀ ਦੀ ਆਗਿਆ ਪਾਕੇ ਬਾਬਾ ਲਾਲੂ ਜੀ ਤੋਂ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਜਨਮਪਤ੍ਰੀ ਲੈਣ ਤਲਵੰਡੀ ਗਿਆ ਸੀ. “ਦੀਨੀ ਲਾਲੂ ਨੇ ਕਰ ਬਾਲਾ। ਤਾਂਹਿ ਦਈ ਕਰ ਪੰਨੂ ਲਾਲਾ.” (ਨਾਪ੍ਰ) 6. ਇੱਕ ਬਾਲਕ, ਜੋ ਸਤਿਗੁਰੂ ਨਾਨਕਦੇਵ ਜੀ ਦਾ ਸੇਵਕ ਹੋਇਆ, ਜਿਸ ਦਾ ਨਾਮ ਸਤਿਗੁਰੂ ਨੇ ਸੁਭਾਗਾ ਰੱਖਿਆ ਅਰ ਸ਼ਬਦ ਉਚਾਰਿਆ- “ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸਭਾਗਾ.” (ਮਾਰੂ ਮਃ ੧) 7. ਸੇਠੀ ਜਾਤਿ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। 8. ਸੰ. ਲਾਲਾ. ਮੂੰਹ ਤੋਂ ਟਪਕਿਆ ਲੇਸਦਾਰ ਥੁੱਕ. ਲਾਰ। 9. ਦੇਖੋ- ਲਾਲਹ 1 ਅਤੇ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|