Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laavæ. 1. ਲਾਉਂਦੀ ਭਾਵ ਸਜਾਉਂਦੀ ਹੈ। spread. “ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥” ਸਿਰੀ ੪, ਪਹ ੩, ੨:੩ (੭੬). 2. ਲਾਉਂਦਾ, ਜੋੜਦਾ। edngage. “ਤਾ ਸਿਉ ਮੂੜਾ ਮਨੁ ਨਹੀ ਲਾਵੈ ॥” ਗਉ ੫, ਸੁਖ ੪, ੩:੪ (੨੬੭). 3. ਲਾਉਂਦਾ, ਕਰਦਾ। take. “ਤਉ ਭਵਜਲ ਤਰਤ ਨ ਲਾਵੈ ਬਾਰਾ ॥” ਗਉ ਕਬ, ਬਾਅ ੪੦:੪ (੩੪੨). 4. ਲਾਉਂਦਾ ਹੈ ਭਾਵ ਮਲਦਾ ਹੈ। rub. “ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ ॥” ਆਸਾ ੫, ੪੩, ੩:੧ (੩੮੧). 5. ਲਾਂਵਾਂ ਸਮੇਂ, ਫੇਰੇ ਸਮੇਂ। round, time of going round the sacred object out of the time of marriage. “ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥” ਸੂਹੀ ੪, ਛੰਤ ੨, ੩:੬ (੭੭੪). 6. ਲਾਏ ਭਾਵ ਵਿਚ ਬਾਲੇ। spread. “ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥” ਸਲੋ ਕਬ, ੪੨:੧ (੧੩੬੬).
|
SGGS Gurmukhi-English Dictionary |
[Var.] From Lâvâ
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਲਗਾਵੈ। 2. ਲਿਆਵੈ. “ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ.” (ਸ. ਕਬੀਰ) ਹੱਟਾਂ ਲੁੱਟ ਲੁੱਟਕੇ ਲਿਆਉਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|