Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laahaa. 1. ਲਾਭ, ਨਫਾ। profit, gain. “ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥” ਗਉ ੫, ਸੋਹ ੫, ੧:੨ (੧੩). 2. ਲਾਇਆ (ਭਾਵ) ਟਿਕਿਆ। set. “ਆਪੇ ਨਿਰਭਉ ਤਾੜੀ ਲਾਹਾ ॥” ਜੈਤ ੪, ੧੦, ੧:੨ (੬੯੯).
|
SGGS Gurmukhi-English Dictionary |
[p. n.] Profit, gain
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. profit, gain, benefit.
|
Mahan Kosh Encyclopedia |
ਨਾਮ/n. ਲਾਭ. ਨਫ਼ਾ. “ਲਾਹਾ ਸਾਚੁ ਨ ਆਵੈ ਤੋਟਾ.” (ਓਅੰਕਾਰ) 2. ਸ੍ਯਾਹਚਸ਼ਮ ਇੱਕ ਸ਼ਿਕਾਰੀ ਪੰਛੀ, ਜਿਸ ਦਾ ਕੱਦ ਇੱਲ ਜਿੱਡਾ ਹੁੰਦਾ ਹੈ. ਇਹ ਬਾਰਾਂ ਮਹੀਨੇ ਹਿੰਦੁਸਤਾਨ ਵਿੱਚ ਰਹਿੰਦਾ ਹੈ, ਆਂਡੇ ਪਹਾੜਾਂ ਦੀਆਂ ਖੁੱਡਾਂ ਵਿੱਚ ਦਿੰਦਾ ਹੈ. ਇਹ ਅਕਾਸ ਵਿੱਚ ਮੰਡਲਾਉਂਦਾ ਹੋਇਆ ਸ਼ਿਕਾਰ ਨੂੰ ਚੰਗੀ ਤਰਾਂ ਵੇਖਣ ਲਈ ਹਵਾ ਵਿੱਚ ਇੱਕੇ ਥਾਂ ਥਹਿਰਾਉਣ ਲਗਦਾ ਹੈ ਅਰ ਵਡੀ ਤੇਜੀ ਨਾਲ ਚਿੜੀ ਚੂਹੇ ਆਦਿ ਉੱਪਰ ਡਿਗਦਾ ਹੈ. ਇਸ ਨੂੰ ਕੋਈ ਸ਼ਿਕਾਰੀ ਨਹੀਂ ਪਾਲਦਾ। 3. ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਥਾਣਾ ਨਰਾਇਨਗੜ੍ਹ ਵਿੱਚ ਟੋਕੇ ਦੇ ਨੇੜੇ ਹੈ. ਇੱਥੋਂ ਦੇ ਲੋਕਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਊਠ ਚੁਰਾ ਲਿਆ ਸੀ, ਤਾਂ ਗੁਰੂ ਜੀ ਨੇ ਵਚਨ ਕੀਤਾ ਕਿ ਇਹ ਲਾਹਾ ਨਹੀਂ, ਟੋਟਾ ਹੈ. ਤਦੋਂ ਤੋਂ ਇਸ ਪਿੰਡ ਨੂੰ ਟੋਟਾ ਭੀ ਸਦਦੇ ਹਨ। 4. ਲਾਉਂਦਾ ਹੈ. “ਆਪੇ ਨਿਰਭਉ ਤਾੜੀ ਲਾਹਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|