Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



Mahan Kosh Encyclopedia

ਲਵਪੁਰ. ਲਾਹੌਰ. ਦੇਖੋ- ਲਹੌਰ. “ਲਾਹੋਰ ਸਹਰੁ ਜਹਰੁ ਕਹਰੁ ਸਵਾ ਪਹਰੁ.” (ਸਵਾ ਮਃ ੧) “ਲਾਹੋਰ ਸਹਰੁ ਅੰਮ੍ਰਿਤਸਰੁ ਸਿਫਤੀ ਦਾ ਘਰੁ. “ (ਸਵਾ ਮਃ ੩) ਸ਼੍ਰੀ ਗੁਰੂ ਨਾਨਕਦੇਵ ਜੀ ਜਿਸ ਸਮੇ ਲਹੌਰ ਪਧਾਰੇ, ਤਾਂ ਉੱਥੋਂ ਦੇ ਹਾਕਮਾਂ ਅਤੇ ਲੋਕਾਂ ਨੂੰ ਕੁਕਰਮਾਂ ਵਿੱਚ ਲੀਨ ਅਰ ਕਰਤਾਰ ਤੋਂ ਵਿਮੁਖ ਦੇਖਕੇ ਇਹ ਵਾਕ ਉਚਾਰਿਆ, ਜਿਸ ਦਾ ਫਲ ਇਹ ਹੋਇਆ ਕਿ ਬਾਬਰ ਨੇ ਹਿੰਦੁਸਤਾਨ ਪੁਰ ਚੌਥਾ ਹੱਲਾ ਸਨ ੧੫੨੪ (ਹਿਜਰੀ ੯੩੦) ਵਿੱਚ ਕਰਕੇ ਲਹੌਰ ਨੂੰ ਅੱਗ ਲਾਈ ਅਤੇ ਸਵਾ ਪਹਰ ਕਹਰ ਵਰਤਾਇਆ. ਇਸ ਘਟਨਾ ਦਾ ਜਿਕਰ ਤੁਜਕਬਾਬਰੀ{1865} ਅਤੇ ਸੇਯਦ ਮੁਹੰਮਦ ਲਤੀਫ ਦੀ ਤਵਾਰੀਖਲਹੌਰ{1866} ਵਿੱਚ ਸਾਫ ਦਰਜ ਹੈ.
ਸਤਿਗੁਰੂ ਦੀ ਇਹ ਪੇਸ਼ੀਨਗੋਈ ਸੈਦਪੁਰ (ਏਮਨਾਬਾਦ) ਕਹੇ ਸ਼ਬਦ- “ਖੂਨ ਕੇ ਸੋਹਿਲੇ ਗਾਵੀਅਹਿ ਨਾਨਕ, ਰਤੁ ਕਾ ਕੁੰਗੂ ਪਾਇ ਵੇ ਲਾਲੋ!” ਤੁੱਲ ਹੀ ਸੀ.
ਜਦ ਗੁਰੂ ਅਮਰਦੇਵ ਜੀ ਨੇ ਸੰਗਤਿ ਦੀ ਬੇਨਤੀ ਅਨੁਸਾਰ ਲਹੌਰ ਚਰਣ ਪਾਏ, ਤਾਂ ਗੁਰੂ ਨਾਨਕ ਸ੍ਵਾਮੀ ਦੀ ਕ੍ਰਿਪਾ ਕਰਕੇ ਸਤਿਸੰਗ ਅਤੇ ਨਾਮਕੀਰਤਨ ਦਾ ਪ੍ਰਚਾਰ ਦੇਖਕੇ ਫਰਮਾਇਆ ਕਿ ਜੋ ਲਹੌਰ ਸ਼ਹਿਰ ਜਹਿਰ ਕਹਿਰ ਦਾ ਅਧਿਕਾਰੀ ਸੀ, ਹੁਣ ਸਿਫਤੀ ਦਾ ਘਰ ਹੋਣ ਕਰਕੇ ਅਮ੍ਰਿਤਸਰੋਵਰ ਹੋ ਗਿਆ ਹੈ.

Footnotes:
{1865} Behar Khan Lodi, Mubarek Khan Lodi, and some other Afghan Amirs, who wire still in the interest of Ibrahim, or who disliked the arrival of a foreign enemy, collected a large body of Afghans, and gave him battle as he approached Lahore, the capital of the province. The Afghans were defeated, and the conquerors, elated with their success, and enraged at the obstinacy of the resistance, plundered and burned the bazar and town of Lahore. (Memoirs of Babur by Sir Lucas King Vol. II page 151).
{1866} ਦੇਖੋ- ਪੰਨਾ 20.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits