Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Liv. 1. ਲੀਨਤਾ, ਬਿਰਤੀ (ਸੁਰਤ) ਦਾ ਇਕਰਸ ਲਗਾਓ, ਧਿਆਨ ਦੀ ਇਕਾਗਰਤਾ, ਲਗਨ। concentration. “ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥” ਜਪੁ ੧:੨ (1) “ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥” (ਪ੍ਰਭੂ ਲੀਨਤਾ) ਸਿਰੀ ੪, ਵਾਰ ੧੨ ਸ, ੩, ੨:੩ (੮੭) “ਨਾਨਕੁ ਨੀਚੁ ਕਹੈ ਲਿਵ ਲਾਇ ॥” (ਭਾਵ ਵਿਚਾਰ ਕੇ) ਗਉ ੧, ਅਸ ੪, ੮:੪ (੨੨੩). 2. ਪ੍ਰੀਤ, ਪਿਆਰ। intense love. “ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥” ਗਉ ੫, ੧੬੫*, ੨:੧ (੨੧੬) “ਜੈਸਾ ਕਰਮ ਤੈਸੀ ਲਿਵ ਲਾਵੈ ॥” (ਲਗਨ) ਪ੍ਰਭਾ ੧, ਅਸ ੧, ੩:੩ (੧੩੪੨) “ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥” (ਪ੍ਰੀਤ ਵਿਚ) ਗੂਜ ੧, ਅਸ ੧, ੨:੨ (੫੦੩) “ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥” (ਪਿਆਰ) ਤਿਲੰ ੧, ਅਸ ੧, ੮:੧ (੭੨੫) “ਓਸ ਕੋ ਕਿਹੁ ਪੋਹਿ ਨ ਸਕੀ ਜਿਸ ਕਉ ਆਪਣੀ ਲਿਵ ਲਾਵਏ ॥” (ਪਿਆਰ) ਰਾਮ ੩, ਅਨੰ ੨੮:੩ (੯੨੦). 3. ਧਿਆਨ ਲਾ ਕੇ, ਵਿਚਾਰ ਕਰਕੇ। contemplation. “ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥” ਮਾਰੂ ੩, ਸੋਲਾ ੩, ੧੫:੩ (੧੦੪੬).
|
SGGS Gurmukhi-English Dictionary |
state of intense contemplation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. concentration, contemplation, absorption, engrossment.
|
Mahan Kosh Encyclopedia |
ਨਾਮ/n. ਇਸ ਦਾ ਮੂਲ ਸੰਸਕ੍ਰਿਤ {लिप्सा.} ਲਿਪਸਾ ਸ਼ਬਦ ਹੈ. ਪ੍ਰੀਤਿ. “ਲਿਵ ਧਾਤੁ ਦੁਇ ਰਾਹ ਹੈ.” (ਮਃ ੩ ਵਾਰ ਸ੍ਰੀ) ਦੇਖੋ- ਅੰ. Love। 2. ਵ੍ਰਿੱਤਿ ਦੀ ਏਕਾਗ੍ਰਤਾ.{1879} “ਲਿਵ ਛੁੜਕੀ, ਲਗੀ ਤ੍ਰਿਸਨਾ.” (ਅਨੰਦੁ) 3. ਦੇਖੋ- ਨਾਮ ਅਭ੍ਯਾਸ. Footnotes: {1879} ਬਾਣੀ ਵਿੱਚ ਇਸ ਦਾ ਨਾਲ “ਡੋਰੀ” ਭੀ ਹੈ. ਦੇਖੋ- ਡੋਰੀ 5.
Mahan Kosh data provided by Bhai Baljinder Singh (RaraSahib Wale);
See https://www.ik13.com
|
|