Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leenaa. 1. ਲੀਨ ਹੋਇਆ, ਸਮਾਇਆ, ਰਚਿਆ। absorbed. “ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥” ਸਿਰੀ ੫, ਛੰਤ ੨, ੫:੧ (੮੦) “ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥” ਸੋਰ ੫, ੧੫, ੧:੧ (੬੧੨) “ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥” (ਲੈ ਲਿਆ, ਵਸਾ ਲਿਆ) ਬਿਲਾ ਨਾਮ, ੧, ੧:੨ (੮੫੭). 2. ਲਿਆ। out verb took. “ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥” ਗਉ ੯, ੪, ੧:੨ (੨੧੯) “ਅੰਧ ਕੂਪ ਤੇ ਕਰੁ ਗਹਿ ਲੀਨਾ ॥” (ਬਚਾ ਲਿਆ) ਬਿਲਾ ੫, ੧੨, ੨:੧ (੮੦੪). 3. ਮਸਤ। absorbed. engrossed. “ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥” ਸੋਰ ੫, ੧੬, ੨:੨ (੬੧੩) “ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥” (ਮਸਤ ਹੋ ਗਿਆ) ਸੋਰ ੫, ੫੫, ੧*:੧ (੬੨੨). 4. ਲਿਆ, ਜਪਿਆ। uttered. “ਰਾਮ ਕੋ ਨਾਮੁ ਨ ਕਬਹੂ ਲੀਨਾ ॥” ਸੂਹੀ ਕਬ, ੧, ੧:੨ (੭੯੨) “ਰਾਮ ਕੋ ਨਾਮੁ ਨ ਕਬਹੂ ਲੀਨਾ ॥” ਸੂਹੀ ਕਬ, ੧, ੧:੨ (੭੯੨) “ਅੰਮ੍ਰਿਤ ਨਾਮੁ ਮਹਾਂ ਰਸੁ ਲੀਨਾ ॥” ਬਿਲਾ ੫, ੧੨, ੩:੨ (੮੦੪). 5. ਲਿਆ ਭਾਵ ਕੀਤਾ। have. “ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖਿਐ ਅਨਭੈ ਕਾ ਦਾਤਾ ॥” ਸਾਰ ੫, ਛੰਤ ੧, ੧:੬ (੧੨੩੬).
|
|