Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lé. 1. ਲੈ ਕੇ। taking, adopting. “ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥” ਸਿਰੀ ੧, ੨੧, ੧:੧ (੨੨). 2. ਲਵੇ, ਲਵੋ। aux verb understand. “ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥” (ਲਵੇ) ਗਉ ੧, ਅਸ ੧੮, ੧:੧ (੨੨੯) “ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥” ਗੋਂਡ ਨਾਮ, ੩, ੧*:੧ (੮੭੩). 3. ਲੈਂਦਾ ਹੈ। aux verb controlled. “ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥” ਗਉ ੫, ਸੁਖ ੮, ੪:੬ (੨੭੩). 4. ਲੈ। aux verb to pray, to meditiate. “ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮ ਮੁਰਾਰਿ ॥” ਸੋਰ ੯, ੮, ੨:੧ (੬੩੩). 5. ਹੈ। aux verb sweared. “ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥” ਧਨਾ ਨਾਮ, ੫, ੧*:੧ (੬੯੪). 6. ਲਏ ਹਨ। aux verb win. “ਚੇਰੀ ਸਕਤਿ ਜੀਤਿ ਲੇ ਭਵਣੁ ॥” ਮਲਾ ਨਾਮ, ੧, ੩:੪ (੧੨੯੨). 7. ਲਿਆਂਦਾ। brought. “ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲ ॥” ਸਲੋ ਕਬ, ੧੧੫:੨ (੧੩੭੦). 8. ਪ੍ਰਾਪਤ ਕਰਕੇ। acquiring. “ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥” ਸਮੁ ੫, ੬*:੧ (੧੩੮੮).
|
SGGS Gurmukhi-English Dictionary |
[P. v.] (from Lainâ) take, take away, get
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅਲੇ ਦਾ ਸੰਖੇਪ. ਦੇਖੋ- ਅਲੇ 2. “ਸੇਵੀਲੇ ਗੋਪਾਲ ਰਾਇ.” (ਮਲਾ ਨਾਮਦੇਵ) 2. ਕ੍ਰਿ. ਵਿ. ਲੈਕੇ. “ਲੇ ਗੁਰਪਗ ਰੇਨ ਰਵਾਲ.” (ਨਟ ਪੜਤਾਲ ਮਃ ੪) 3. ਆਰੰਭ ਹੋਕੇ. ਸ਼ੁਰੂ ਕਰਕੇ, ਜੈਸੇ- ਏਥੋਂ ਲੇ ਓਥੋਂ ਤੀਕ। 4. ਲੈਣਾ ਕ੍ਰਿਯਾ ਦਾ ਅਮਰ. ਲੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|