Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léhi. 1. ਲਵੋ। get. “ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥” ਸਿਰੀ ਤ੍ਰਿਲੋ, ੨, ੧*:੫ (੯੨) “ਅਹਿਨਿਸ ਪਾਲਹਿ ਰਾਖਿ ਲੇਹਿ ਆਤਮ ਸੁਖ ਧਾਰਾ ॥” (ਲਵੇ) ਗਉ ੧, ਅਸ ੧, ੧:੨ (੨੨੮). 2. ਪ੍ਰਾਪਤ ਕਰਦੇ/ਲੈਂਦੇ ਹਾਂ। get acquire. “ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥” ਗਉ ੪, ੪੫, ੧:੧ (੧੬੫). 3. ਲਏਂ ਗਾ। make. “ਸਦਾ ਸੁਹੇਲਾ ਕਰਿ ਲੇਹਿ ਜੀਉ ॥” ਗਉ ੫, ਸੁਖ ੧੪, ੨:੪ (੨੮੧). 4. ਲੈ, ਲਵੋ। take. “ਮਨ ਮੇਰੇ ਤਿਨ ਕੀ ਓਟ ਲੇਹਿ ॥” (ਪਕੜੋ) ਗਉ ੫, ਸੁਖ ੧੭, ੮:੧ (੨੮੬) “ਗਾਵਿ ਲੇਹਿ ਤੂੰ ਗਾਵਨਹਾਰੇ ॥” ਆਸਾ ੫, ੯੯, ੧:੧ (੩੯੫). 5. ਲੈਂਦਾ, ਜਪਦਾ। recite. “ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥” ਗਉ ਕਬ, ੧੬, ੨:੨ (੩੨੬). 6. ਲੈਂਦਾ ਹੈ। pardons aux verb. “ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥” ਸੋਰ ੪, ਵਾਰ ੭ ਸ, ੩, ੧:੪ (੬੪੫). 7. ਵਾਪਸ ਲੈ, ਖੋਹ ਲੈ। got back. “ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥” ਤਿਲੰ ਨਾਮ, ੨, ੨:੨ (੭੨੭) “ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥” ਸਲੋ ਫਰ, ੪੨:੨ (੧੩੮੦). 8. ਲੈ, ਸੰਭਾਲ ਕਰ। aux verb acquire. “ਪ੍ਰਾਨੀ ਨਾਰਾਇਨ ਸੁਧਿ ਲੇਹਿ ॥” ਰਾਮ ੯, ੩, ੧*:੧ (੯੦੨).
|
Mahan Kosh Encyclopedia |
ਲੈ. ਅੰਗੀਕਾਰ ਕਰ. “ਤਿਨ ਕੀ ਓਟ ਲੇਹਿ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|