Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lok. 1. ਲੋਕੀ, ਜਨ। people. “ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥” ਗੂਜ ੫, ਸੋਦ ੫, ੨:੧ (੧੦) “ਆਪ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥” (ਲੋਕਾਂ ਨੂੰ) ਮਾਝ ੧, ਵਾਰ ੬ ਸ, ੧, ੨:੩ (੧੪੦) “ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥” (ਭਗਤ) ਭੈਰ ੫, ੫੧, ੧:੧ (੧੧੫੧). 2. ਭੂ ਖੰਡ, ਦੁਨੀਆ। universe. “ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥” ਸਿਰੀ ੧, ਅਸ ੧੭, ੧:੨ (੬੪) “ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥” ਗਉ ੫, ੧੬੨*, ੧*:੨ (੨੧੫). 3. ਬ੍ਰਹਮੰਡ ਦਾ ਹਿੱਸਾ। spheres. “ਤੀਨਿ ਲੋਕ ਜਾ ਕੈ ਹਹਿ ਭਾਰਿ ॥” (ਭਾਵ ਦੇਵ ਲੋਕ, ਮਾਤ ਲੋਕ, ਪਾਤਾਲ ਲੋਕ) ਗਉ ਕਬ, ੨੨, ੨:੧ (੩੨੮). 4. ਸ੍ਰਿਸਟੀ, ਪਰਜਾ। spheres of universe. “ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥” ਸੋਰ ੩, ਅਸ ੧, ੪:੨ (੬੩੮).

SGGS Gurmukhi-English Dictionary
[P. n.] World, region
SGGS Gurmukhi-English Data provided by Harjinder Singh Gill, Santa Monica, CA, USA.

English Translation
n.m.pl. people, folk, public, society, masses, mankind, world, universe any of the metaphysical regions of creation;pref. meaning popular, public, folk, etc.

Mahan Kosh Encyclopedia

ਸੰ. {लोक्.} ਧਾ. ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। 2. ਨਾਮ/n. ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ- ਸਾਤ ਆਕਾਸ ਅਤੇ ਸਾਤ ਪਾਤਾਲ। 3. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ “ਇੰਦ੍ਰਲੋਕ ਸਿਵਲੋਕਹਿ ਜੈਬੋ.” (ਧਨਾ ਕਬੀਰ) 4. ਲੋਗ. ਜਨ. “ਲੋਕ ਅਵਗਣਾ ਕੀ ਬੰਨੈ ਗੰਠੜੀ.” (ਮਃ ੧ ਵਾਰ ਮਾਰੂ ੧) 5. ਖੁਲ੍ਹੀ ਥਾਂ। 6. ਦਰਸ਼ਨ. ਦੀਦਾਰ। 7. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖਲੋਕ, ਹਿੰਦੂਲੋਕ, ਅੰਗ੍ਰੇਜ਼ ਲੋਕ ਆਦਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits