Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Locʰ. 1. ਲੋਚਾ, ਇਛਾ, ਖਾਹਿਸ਼, ਉਮੰਗ, ਮੁਰਾਦ। desire, wish. 2. ਚਾਹ, ਸਿਕ, ਤਾਂਘ। longing. “ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥” ਟੋਡੀ ੪, ੧, ੧:੧ (੭੧੧) “ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥” ਗੂਜ ੪, ੪, ੨:੧ (੪੯੩). 3. ਪ੍ਰੀਤ, ਲਗਨ। desire, devotion. “ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥” ਗੂਜ ੪, ੪, ੨:੨ (੪੯੩) “ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥” (ਜੀ ਕਰ ਕੇ ਚਾਹੁੰਦਾ ਹੈ) ਗਉ ੪, ੪੭, ੧:੧ (੧੬੬).
|
SGGS Gurmukhi-English Dictionary |
[P. n.] Desire, yearning, longing
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. desire, wish, longing.
|
Mahan Kosh Encyclopedia |
ਸੰ. {लोच्.} ਧਾ. ਦੇਖਣਾ, ਬੋਲਣਾ, ਚਮਕਣਾ, ਵਿਚਾਰ ਕਰਨਾ। 2. ਨਾਮ/n. ਇੱਛਾ. ਰੁਚਿ. “ਕਰਿ ਕਿਰਪਾ ਲੋਚ ਮੇਰੈ ਮਨਿ ਲਾਈ.” (ਗੂਜ ਮਃ ੪) “ਪ੍ਰਭੁ ਪੂਰੀ ਲੋਚ ਹਮਾਰੀ.” (ਸੋਰ ਮਃ ੫) 3. ਸਿੰਧੀ. ਢੂੰਢ. ਤਲਾਸ਼. ਖੋਜ. ਭਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|