Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫæ. 1. ਹੁੰਦਾ ਹੈ। happens. “ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥” ਆਸਾ ੪, ਸੋਪੁ ੧, ੫:੩ (੧੧) “ਸਭ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥” (ਚਲਦਾ ਹੈ) ਸੋਰ ੪, ਵਾਰ ੧:੪ (੬੪੨). 2. ਵਿਚਰਦਾ ਹੈ, ਵਰਤਦਾ ਹੈ। secures. “ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥” ਸਿਰੀ ੫, ੭੨, ੩:੧ (੪੨) “ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥” ਸਿਰੀ ੧, ਅਸ ੧੩, ੧:੩ (੬੧) “ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥” (ਚਲਦਾ ਹੈ) ਸਿਰੀ ੪, ਵਾਰ ੧੧ ਸ, ੩, ੧:੬ (੮੬) “ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥” (ਵਿਆਪਕ ਹੈ) ਗਉ ੩, ਛੰਤ ੪, ੧:੧ (੨੪੫) “ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤਾ ਅਹੰਕਾਰਾ ॥” (ਭਾਵ ਮਸਤ ਹੈ, ਵਿਆਪਕ ਹੈ) ਵਡ ੩, ੫, ੨:੨ (੫੫੯). 3. ਵਿਚਰਦੀ ਹੈ, ਵਿਆਪਕ ਹੈ। present. “ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥” (ਵਸਦਾ ਹੈ) ਤਿਲੰ ੪, ੧, ੨:੨ (੭੨੩). 4. ਵੰਡਦਾ ਹੈ। distribute. “ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥” ਮਾਝ ੩, ਅਸ ੧੫, ੫:੩ (੧੧੮). 5. ਭਾਵ ਮਾਣਦਾ, ਵਰਤਦਾ। uses. “ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥” ਗਉ ੪, ਵਾਰ ੧੦ ਸ, ੪, ੧:੬ (੩੦੫). 6. ਵਾਪਰ ਰਿਹਾ ਹੈ, ਹੋ ਰਿਹਾ ਹੈ। happens. “ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥” ਗਉ ੪, ਵਾਰ ੨੪:੧ (੩੧੪) “ਪਾਪ ਪੁੰਨ ਵਰਤੈ ਸੰਸਾਰਾ ॥” ਮਾਰੂ ੩, ਸੋਲਾ ੯, ੬:੧ (੧੦੫੨) “ਜੈਸਾ ਬਿਤੁ ਤੈਸਾ ਹੋਇ ਵਰਤੈ ਆਪਨਾ ਬਲੁ ਨਹੀ ਹਾਰੈ ॥” (ਕੰਮ ਕਰਦਾ ਹੈ) ਧਨਾ ੫, ੩੪, ੧*:੨ (੬੭੯) “ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥” ਰਾਮ ੩, ਵਾਰ ੭ ਸ, ੩, ੨:੭ (੯੪੯). 7. ਕਿਰਿਆਸ਼ੀਲ ਹੁੰਦਾ ਹੈ। works. “ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥” ਮਾਝ ੪, ੭, ੩:੨ (੯੬). 8. ਵਿਚਰੇ, ਰਹੇ, ਟਿਕੇ। stays. “ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥” (ਵਰਤ ਸਕਦੀ ਭਾਵ ਹੋ ਸਕਦੀ ਹੈ) ਮਲਾ ੧, ਵਾਰ ੧੧ ਸ, ੩, ੨:੨ (੧੨੮੩).
|
SGGS Gurmukhi-English Dictionary |
[Var.] From Varata
SGGS Gurmukhi-English Data provided by
Harjinder Singh Gill, Santa Monica, CA, USA.
|
|