Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaah-guroo. ਪ੍ਰਭੂ, ਪ੍ਰਮਾਤਮਾ, ਧੰਨਾਤਾਯੋਗ ਕਰਤਾਰ। God, wonderous God. “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥” ਸਵ ੪ ਗਯੰ, ੧੩:੫ (੧੪੦੪).
|
English Translation |
n.m. Sikhs name for ultimate reality or God, lit. wondrous preceptor or enlightener.
|
Mahan Kosh Encyclopedia |
ਮਨ ਬੁੱਧਿ ਤੋਂ ਪਰੇ ਅਤੇ ਸਭ ਤੋਂ ਵਡਾ, ਪਰਬ੍ਰਹ੍ਮ. ਧਨ੍ਯਤਾ ਯੋਗ੍ਯ ਕਰਤਾਰ. “ਸੇਵਕ ਕੈ ਭਰਪੂਰੁ ਜੁਗੁ ਜੁਗੁ ਵਾਹਗੁਰੂ ਤੇਰਾ ਸਭ ਸਦਕਾ.” ××× “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ.” (ਸਵੈਯੇ ਮਃ ੪ ਕੇ) 2. ਸਿੱਖਾਂ ਦਾ ਮਹਾਮੰਤ੍ਰ. ਜਪਮੰਤ੍ਰ. ਗੁਰੁਮੰਤ੍ਰ. “ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ” (ਭਾਗੁ) ਭਾਈ ਸੰਤੋਖ ਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). “ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ.”{1911} ਇਸ ਸ਼ਬਦ ਦੇ ਉੱਚਾਰਣ-ਵਾਹਿਗੁਰੂ, ਵਾਹਿਗੁਰੂ ਅਤੇ ਵਾਹੁਗੁਰ ਸੰਸਕ੍ਰਿਤ ਰੀਤਿ ਨਾਲ ਵਾਹਗੁਰੁ ਹੋ ਗਏ ਹਨ, ਪਰ ਜਦ ਅਸੀਂ ਸ਼ਬਦਾਂ ਦੇ ਜੋੜ ਵੱਲ ਧ੍ਯਾਨ ਦਿੰਦੇ ਹਾਂ ਤਦ ਮਲੂਮ ਹੋਂਦਾ ਹੈ ਕਿ ਇਹ ਮੰਤ੍ਰ- ਵਾਹ, ਵਾਹੁ, ਗੁਰ, ਗੁਰੁ ਅਤੇ ਗੁਰੂ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ. ਜਿਵੇਂ ਗੁਰੁ ਬਾਣੀ ਵਿੱਚ ਅਜੂਨੀ ਸੈਭੰ, ਆਜੋਨੀ ਸੰਭਉ ਅਤੇ ਅਜੋਨੀ ਸੰਭਵਿਅਉ ਤਿੰਨ ਪਾਠ ਹਨ, ਜਿਨ੍ਹਾ ਵਿਚੋਂ ਅਜੂਨੀ ਸੈਭੰ ਮੁੱਖ ਪਾਠ ਹੈ, ਅਤੇ ਬਾਕੀ ਗੌਣ ਪਾਠ ਹਨ, ਇਵੇਂ ਹੀ ਵਾਹਗੁਰੂ ਮੁੱਖ ਪਾਠ ਹੈ, ਬਾਕੀ ਪਾਠ ਗੌਣ ਹਨ. ਪੁਰਾਣੀ ਲਿਖਤ ਦੀਆਂ ਸਾਖੀਆਂ ਅਤੇ ਜਫ਼ਰਨਾਮਹ ਆਦਿ ਪੁਸਤਕਾਂ ਵਿੱਚ “ਵਾਹਗੁਰੂ” ਸ਼ਬਦ ਹੀ ਵੇਖਿਆ ਜਾਂਦਾ ਹੈ। ਦੇਖੋ, ਅਕਾਲ ਤਖ਼ਤ ਦਸ਼ਮ ਗੰਥ ਅਤੇ ਛੰਦ ਬੱਧ ਮਹਿਮਾ ਪ੍ਰਕਾਸ਼. “ਵਾਹਗੁਰੂ ਮੁਖ ਕਰੋ ਉਚਾਰ। ਹੋ ਦਿਆਲ ਕਰ ਲਏ ਉਦਾਰ.” ਦੇਖੋ- ਗੁਰੁਮਤ ਮਾਰਤੰਡ ਵਿੱਚ ਵਾਹਗੁਰੂ ਸ਼ਬਦ ਪਰ ਵਿਚਾਰ. Footnotes: {1911} ਉਦਾਸੀਨ. ਪੰਥ ਦੇ ਰਤਨ ਸ੍ਵਾਮੀ ਕੇਸ਼ਵਾਨੰਦ ਜੀ ਗੁਰੁਗੀਤਾ ਦੇ ਚੌਥੇ ਅਧ੍ਯਾਯ ਵਿੱਚ ਲਿਖਦੇ ਹਨ: XXXX.
Mahan Kosh data provided by Bhai Baljinder Singh (RaraSahib Wale);
See https://www.ik13.com
|
|