Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veecʰaaree. 1. ਵਿਚਾਰ ਕਰਾਂ। delebrate. “ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥” ਸਿਰੀ ੩, ੬੦, ੪:੨ (੩੭). 2. ਵਿਚਾਰਵਾਨ। learned. “ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥” ਮਾਝ ੩, ਅਸ ੧੯, ੮:੩ (੧੨੧) “ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥” ਆਸਾ ੧, ੨੫, ੧:੧ (੩੫੬) “ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥” (ਵਿਚਾਰਵਾਨ ਹੋ ਕੇ) ਆਸਾ ੩, ਅਸ ੨੬, ੮:੨ (੪੨੫). 3. ਵਿਚਾਰਦੀ ਹੈ। delebrate. “ਹਰਿ ਸਿਉ ਰਾਤੀ ਸਬਦੁ ਵੀਚਾਰੀ ॥” ਆਸਾ ੧, ੧੪, ੩:੨ (੩੫੩) “ਐਸੇ ਪ੍ਰੇਮ ਭਗਤਿ ਵੀਚਾਰੀ ॥” (ਵਿਚਾਰੀ ਜਾਂਦੀ ਹੈ) ਆਸਾ ੧, ਅਸ ੬, ੧*:੧ (੪੧੪) “ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥” (ਵਿਚਾਰ ਕੇ) ਆਸਾ ੩, ਅਸ ੨੩, ੨:੨ (੪੨੩) “ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥” (ਵਿਚਾਰਿਆ ਹੈ) ਗੂਜ ੩, ਅਸ ੧, ੪:੨ (੫੦੬) “ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥” (ਵਿਚਾਰਿਆਂ, ਵਿਚਾਰ ਕੇ) ਵਡ ੩, ੭, ੧*:੧ (੫੬੦). 4. ਵਿਚਾਰ ਭਾਵ ਗਿਆਨ। thought. “ਭਿਖਿਆ ਸਹਜ ਵੀਚਾਰੀ ਖਾਇ ॥” ਰਾਮ ੧, ਅਸ ੨, ੨:੪ (੯੦੩).
|
|