Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vé. ਹੇ, ਸੰਬੋਧਕ ਸ਼ਬਦ। oh!. “ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥” ਆਸਾ ੪, ਛੰਤ ੨੧, ੧:੧ (੪੫੧).
|
SGGS Gurmukhi-English Dictionary |
[1. P. indecl. 2. P. pre.] 1. O! 2. without
SGGS Gurmukhi-English Data provided by
Harjinder Singh Gill, Santa Monica, CA, USA.
|
English Translation |
interj. m. o, used by females while addressing males.
|
Mahan Kosh Encyclopedia |
ਪੜਨਾਂਵ/pron. ਓਹ. ਵੈ. ਦੇਖੋ- ਵੈ. “ਮਾਰੇਹਿ ਸੁ ਵੇ ਜਨ ਹੁਉਮੈ ਬਿਖਿਆ.” (ਸੂਹੀ ਛੰਤ ਮਃ ੪) 2. ਵ੍ਯ. ਸੰਬੋਧਨ. ਹੇ!{1944} “ਮੇਰੇ ਮਨ ਪਰਦੇਸੀ ਵੇ ਪਿਆਰੇ! ਆਉ ਘਰੇ.” (ਆਸਾ ਛੰਤ ਮਃ ੪) 3. ਬੇ. ਬਿਨਾ. ਬਗ਼ੈਰ. ਰਹਿਤ. “ਵੇਤਗਾ ਆਪੇ ਵਤੈ.” (ਵਾਰ ਆਸਾ) “ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੂ.” (ਮਃ ੧ ਵਾਰ ਸੂਹੀ) 4. ਉਪ- ਨੀਚ. ਮੰਦ. ਕੁ. “ਬਾਪੁ ਦਿਸੈ, ਵੇਜਾਤਿ ਨ ਹੋਇ.” (ਬਿਲਾ ਮਃ ੧) ਜਿਸ ਦਾ ਬਾਪ ਪ੍ਰਤੱਖ ਹੈ, ਉਹ ਵਿਜਾਤਿ ਨਹੀਂ ਹੋ ਸਕਦਾ. Footnotes: {1944} ਇਹ ਖ਼ਾਸ ਕਰਕੇ ਇਸਤ੍ਰੀਆਂ, ਪੁਰਖਾਂ ਨੂੰ ਸੰਬੋਧਨ ਕਰਨ ਲਈ ਵਰਤਦੀਆਂ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|