Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vés. 1. ਪਹਿਰਾਵਾ, ਲਬਾਸ, ਕਪੜੇ। dress. “ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥” ਸਿਰੀ ੧, ਅਸ ੨੮, ੭:੩ (੭੨). 2. ਰੂਪ। shape. “ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥” ਜਪੁ ੩੩:੭ (7) “ਗੁਰੁ ਗੁਰੁ ਏਕੋ ਵੇਸ ਅਨੇਕ ॥” ਆਸਾ ੧, ਸੋਲਾ ੨, ੧:੨ (੧੨) “ਨਾਨਕ ਕਰਤੇ ਕੇ ਕੇਤੇ ਵੇਸ ॥” ਆਸਾ ੧, ਸੋਲਾ ੨, ੨:੩ (੧੨) “ਏਕ ਤੂ ਹੋਰਿ ਵੇਸ ਬਹੁਤੇਰੇ ॥” (ਭੇਖ, ਰੂਪ) ਆਸਾ ੧, ੨੫, ੪:੧ (੩੫੬). 3. ਸਿੰਗਾਰ। make up. “ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥” ਵਡ ੧, ੩, ੧:੬ (੫੫੭) “ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥” ਵਡ ੪, ੩, ੨:੧ (੫੬੧) “ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥” ਸਲੋ ਫਰ, ੧੨੭:੨ (੧੩੮੪).
|
SGGS Gurmukhi-English Dictionary |
1. dress. 2. form, shape. 3. make up.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m dress, garb, costume, apprel; attire.
|
Mahan Kosh Encyclopedia |
(ਵੇਸੁ) (ਦੇਖੋ- ਵਿਸ਼੍ਰ ਅਤੇ ਵਿਸ਼੍ ਧਾ) ਸੰ. {वेश} ਵੇਸ਼. ਨਾਮ/n. ਪ੍ਰਵੇਸ਼. ਦਖਲ। 2. ਰਹਿਣ ਦਾ ਥਾਂ. ਘਰ. ਤੰਬੂ। 3. ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. “ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ।{1945} ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ.” (ਸ. ਫਰੀਦ) 4. ਵ੍ਯਸਨ. ਭੈੜੀ ਵਾਦੀ. “ਛੋਡਹੁ ਵੇਸੁ ਭੇਖ ਚਤੁਰਾਈ.” (ਸੋਰ ਮਃ ੧) 5. ਵੇਸ਼੍ਯਾ (ਕੰਚਨੀ) ਦਾ ਘਰ। 6. ਵਪਾਰ. ਵਣਿਜ। 7. ਸੰ. {वेष} ਵੇਸ਼. ਲਿਬਾਸ. ਪੋਸ਼ਿਸ਼. “ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ.” (ਮਃ ੧ ਵਾਰ ਮਾਝ) 8. ਸ਼ਕਲ ਰੂਪ. “ਨਾਨਕ ਕਰਤੇ ਕੇ ਕੇਤੇ ਵੇਸ.” (ਸੋਹਿਲਾ) 9. ਕ੍ਰਿਯਾ. ਕਰਮ. ਅਅ਼ਮਾਲ, “ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ॥” (ਸ. ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ਼ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ. Footnotes: {1945} ਗੁਰਬਾਣੀ ਅਤੇ ਪੰਜਾਬੀ ਕਾਵ੍ਯ ਵਿੱਚ ਘਰ ਮਹਲ ਆਦਿ ਸਬਦ ਅੰਤਹਕਰਣ ਲਈ ਵਰਤੇਜਾਂਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|