Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sagal. 1. ਸਭ, ਸਾਰੇ, ਸਾਰੀਆਂ, ਸਭ ਕੁਝ। 2. ਹਰ ਥਾਂ, ਸਭ ਥਾਂ (ਭਾਵ)। 3. ਸਾਰੀ ਲੋਕਾਈ (ਭਾਵ)। 4. ਪੂਰੀ। 1. all; each; every thing. 2. every where, at every place. 3. whole humanity. 4. whole, complete. ਉਦਾਹਰਨਾ: 1. ਮੰਨੈ ਸਗਲ ਭਵਨ ਕੀ ਸੁਧਿ ॥ Japujee, Guru Nanak Dev, 13:2 (P: 3). ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥ Raga Sireeraag 5, 94, 1:2 (P: 51). ਸਗਲ ਤਿਆਗਿ ਗੁਰ ਸਰਣੀ ਆਇਆ ॥ Raga Gaurhee 5, 130, 4:1 (P: 192). 2. ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰ ॥ Raga Sireeraag 5, 95, 4:2 (P: 51). ਕਰਿ ਪੂਜੈ ਸਗਲ ਪਾਰਬ੍ਰਹਮੁ ॥ (ਸਭ ਥਾਂ/ਸਰਬ ਵਿਚ ਵਿਆਪਕ ਪਾਰਬ੍ਰਹਮ). Raga Gaurhee 5, Sukhmanee 9, 3:4 (P: 274). 3. ਤੇਰੋ ਰੂਪੁ ਸਗਲ ਦੇਖਿ ਮੋਹੀ ॥ Raga Gaurhee 5, 129, 1:2 (P: 207). ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥ Raga Aaasaa 5, 121, 1:2 (P: 401). 4. ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ Raga Gaurhee 5, Asatpadee 5, 8:1 (P: 238).
|
SGGS Gurmukhi-English Dictionary |
[P. v.] All
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. entire, all, whole.
|
Mahan Kosh Encyclopedia |
ਵਿ. ਸਕਲ. ਸਭ. ਤਮਾਮ. “ਸਗਲ ਨਾਮ ਨਿਧਾਨ ਤਿਨ ਪਾਇਆ.” (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। 2. ਅ਼. [شغل] ਸ਼ਗ਼ਲ. ਨਾਮ/n. ਕੰਮ. ਕਿਰਤ। 3. ਅ਼. [صغل] ਸਗ਼ਲ. ਬਦਦਿਮਾਗ਼. ਪਾਂਮਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|