Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sach. 1. ਮਿਥਿਆ/ਝੂਠ ਦਾ ਵਿਰੁੱਧ, ਵਾਸਤਵ। 2. ਸਚ ਰੂਪ ਪ੍ਰਭੂ। 3. ਅਸਲ, ਸਚੀ, ਸਥਿਰ ਰਹਿਣ ਵਾਲੀ। 4. ਸਦਾ ਸਥਿਰ ਰਹਿਣ ਵਾਲਾ, ਸਦੀਵ। 5. ਸਚਾਈ। 6. ਸਚੇ। 1. antonym of delusion/falsehood, reality, truth. 2. Truth personified - The Lord. 3. real, true, stable. 4. permanent, eternal. 5. truth. 6. truthful, upright. ਉਦਾਹਰਨਾ: 1. ਸਚ ਖੰਡਿ ਵਸੈ ਨਿਰੰਕਾਰੁ ॥ Japujee, Guru Nanak Dev, 37:1 (P: 8). ਸਚ ਫਲੁ ਲਾਗੈ ਸਤਿਗੁਰ ਭਾਇ ॥ Raga Basant 3, 6, 1:2 (P: 1173). 2. ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥ Raga Sireeraag 5, 10, 4:1 (P: 18). ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ Raga Sireeraag 5, 83, 1:1 (P: 46). ਉਦਾਹਰਨ: ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥ Raga Gaurhee 5, Vaar 19:3 (P: 311). 3. ਸਚ ਪਉੜੀ ਸਾਚਉ ਮੁਖਿ ਨਾਉਂ ॥ Raga Aaasaa 1, 11, 1:3 (P: 351). ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥ (ਅਸਲੀ, ਵਾਸਤਵ ਵਿਚ). Raga Aaasaa 5, 114, 4:2 (P: 399). 4. ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥ Raga Aaasaa 1, 20, 1:1 (P: 421). 5. ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ Raga Todee 5, 11, 1:1 (P: 714). 6. ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥ Raga Maaroo 1, Solhaa 12, 4:3 (P: 1032).
|
SGGS Gurmukhi-English Dictionary |
[P. n.] Truth
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. सच्. ਧਾ. ਗਿੱਲਾ ਕਰਨਾ. ਸੇਵਾ ਕਰਨਾ. ਪੂਰਾ ਸਮਝਣਾ. ਸੰਬੰਧੀ ਹੋਣਾ। 2. ਵਿ. ਸੇਵਾ ਕਰਨ ਵਾਲਾ। 3. ਨਾਮ/n. ਸਤ੍ਯ. ਸੱਚ. “ਸਚ ਬਿਨੁ ਸਾਖੀ ਮੂਲੋ ਨ ਬਾਕੀ.” (ਸਵਾ ਮਃ ੧) 4. ਪਾਰਬ੍ਰਹਮ. ਸਤ੍ਯਰੂਪ. “ਸਚ ਕੀ ਬਾਣੀ ਨਾਨਕ ਆਖੈ.” (ਤਿਲੰ ਮਃ ੧) 5. ਆਨੰਦ. “ਤਤਹਿ ਤਤੁ ਮਿਲਿਆ ਸਚ ਪਾਵਾ.” (ਗਉ ਬਾਵਨ ਕਬੀਰ) 6. ਦੇਖੋ- ਸਚੁ ਅਤੇ ਸੱਚ। 7. ਡਿੰਗ. ਨਾਮ/n. ਗੋਤ੍ਰ. ਕੁਲ. ਵੰਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|