Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sachaa. 1. ਕਾਲਬ, ਸਾਂਚਾ ਜਿਸ ਵਿਚ ਕੋਈ ਚੀਜ਼ ਢਾਲੀ ਜਾਂਦੀ ਹੈ। 2. ਮਿਥਿਆ ਦੇ ਉਲਟ, ਵਾਸਤਵ। 3. ਸਚ ਰੂਪ ਪ੍ਰਭੂ। 4. ਅਸਲੀ, ਸਚਾ। 5. ਸਦਾ ਸਥਿਰ ਰਹਿਣ ਵਾਲਾ। 6. ਸਚਾਈ ਵਾਲਾ। 7. ਪਕਾ (ਭਾਵ)। 1. frame, mould. 2. true, real. 3. Truth personified, The Lord. 4. real, true. 5. eternal. 6. truthful. 7. fast, deep colour. ਉਦਾਹਰਨਾ: 1. ਅੰਧਾ ਸਚਾ ਅੰਧੀ ਸਟ ॥ Raga Gaurhee 1, 1, 2:4 (P: 151). 2. ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥ Raga Sireeraag 5, 100, 2:3 (P: 53). 3. ਕਰਹਿ ਅਨੰਦੁ ਸਚਾ ਮਨਿ ਸੋਇ ॥ Japujee, Guru Nanak Dev, 37:10 (P: 8). ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥ Raga Sireeraag 5, 89, 1:1 (P: 49). 4. ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥ Raga Sireeraag 1, 6, 1:2 (P: 16). ਉਦਾਹਰਨ: ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥ Raga Sireeraag 1, 99, 1:3 (P: 52). ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥ (ਅਸਲ ਆਤਮਕ, ਭਾਵ). Raga Maajh 1, Vaar 17ਸ, 1, 1:10 (P: 146). 5. ਸਚਾ ਆਪਿ ਸਚਾ ਦਰਬਾਰੁ ॥ Japujee, Guru Nanak Dev, 34:8 (P: 7). 6. ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥ Raga Sireeraag 3, 63, 2:1 (P: 38). 7. ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥ Raga Soohee 3, Vaar 4, Salok, 1, 2:2 (P: 386).
|
SGGS Gurmukhi-English Dictionary |
[Var.] From Sacca
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸਤ੍ਯਵਾਦੀ. ਸੱਚਾ. “ਸਚਾ ਸਤਿਗੁਰੁ, ਸਾਚੀ ਜਿਸੁ ਬਾਣੀ.” (ਸੋਰ ਅ: ਮਃ ੩) 2. ਅਨਿਤ੍ਯਤਾ ਰਹਿਤ. “ਸਚਾ ਤੇਰਾ ਅਮਰੁ, ਸਚਾ ਦੀਬਾਣੁ.” (ਵਾਰ ਆਸਾ) 3. ਨਾਮ/n. ਸਤ੍ਯਰੂਪ ਪਾਰਬ੍ਰਹਮ. ਕਰਤਾਰ. “ਸਚਾ ਸੇਵੀ, ਸਚੁ ਸਲਾਹੀ.” (ਮਾਝ ਅ: ਮਃ ੩) 4. ਸੰਚਾ. ਕਾਲਬੁਦ. “ਅੰਧਾ ਸਚਾ, ਅੰਧੀ ਸਟ.” (ਗਉ ਮਃ ੧) 5. ਸੁਚਿ. ਪਵਿਤ੍ਰ. “ਸਚਾ ਚਉਕਾ, ਸੁਰਤਿ ਕੀ ਕਾਰਾ.” (ਮਾਰੂ ਸੋਲਹੇ ਮਃ ੩) 6. ਸੰ. सचा. ਕ੍ਰਿ. ਵਿ. ਨੇੜੇ. ਪਾਸ ਮੌਜੂਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|